ਨਵੀਂ ਦਿੱਲੀ, 8 ਮਾਰਚ 2022 – ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਦਾ ਅੱਜ 13 ਵਾਂ ਦਿਨ ਹੈ। ਰੂਸ ਵੱਲੋਂ ਯੂਕਰੇਨ ਵਿੱਚ ਮਚਾਈ ਹੋਈ ਹੈ। ਬੀਤੇ ਦਿਨੀਂ ਰੂਸ ਅਤੇ ਯੂਕਰੇਨ ਵਿਚਕਾਰ ਤੀਸਰੇ ਦੌਰ ਦੀ ਮੀਟਿੰਗ ਹੋਈ ਜੋ ਕਿ ਬੇਸਿਟਾ ਰਹੀ। ਮਤਲਬ ਇਸ ਮੀਟਿੰਗ ਵਿੱਚੋਂ ਵੀ ਯੂਕਰੇਨ ਵਿੱਚ ਸ਼ਾਂਤੀ ਲਈ ਕੋਈ ਸਿੱਟਾ ਨਹੀ ਨਿਕਲਿਆ।
ਬੇਲਾਰੂਸ ‘ਚ ਸੋਮਵਾਰ ਨੂੰ ਹੋਈ ਇਸ ਗੱਲਬਾਤ ‘ਚ ਯੁੱਧ ਦੇ ਦਰਮਿਆਨ ਲੋਕਾਂ ਨੂੰ ਕੱਢਣ ਲਈ ਯੂਕਰੇਨ ‘ਚ ਮਨੁੱਖੀ ਗਲਿਆਰਾ ਬਣਾਉਣ ‘ਤੇ ਸਹਿਮਤੀ ਨਹੀਂ ਬਣੀ।
ਯੂਕਰੇਨ ‘ਤੇ ਲਗਾਤਾਰ ਰੂਸੀ ਬੰਬਾਰੀ ਦੌਰਾਨ ਲੋਕ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡ ਰਹੇ ਹਨ। ਇਨ੍ਹਾਂ ਵਿੱਚ ਬੱਚੇ, ਬਜ਼ੁਰਗਾਂ ਤੋਂ ਲੈ ਕੇ ਬਿਮਾਰ ਤੱਕ ਸ਼ਾਮਲ ਹਨ।