ਚੰਡੀਗੜ੍ਹ, 9 ਮਾਰਚ 2022 – ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ 10 ਤਰੀਕ ਨੂੰ ਭਾਜਪਾ ਗਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ Pritpal Baliwal ਨੇ ਟਵੀਟ ਕੀਤਾ ਹੈ ਜਿਸ ‘ਚ ਉਸ ਨੇ ਕਿਹਾ ਹੈ ਕਿ….
ਅੱਕੜ ਬੱਕਰ ਬੰਬੇ ਬੋ
ਰਾਤ ਜੋ ਸਿਸਵਾ ਆਏ ਥੇ ਕੌਣ ਥੇ ਬੋ ?
ਜਰਾ ਬੁੱਝੋ @INCPunjab & @AAPPunjab

ਝਟਕੇ ਲਈ ਤਿਆਰ ਰਹੋ !
11 ਮਾਰਚ ਦਾ ਦਿਨ………………!
Pritpal Baliwal ਨੇ ਕਿਹਾ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਚੋਣ ਨਤੀਜਿਆਂ ਨੂੰ ਲੈ ਕੇ ਕਿਹਾ ਹੈ ਕਿ 11 ਨੂੰ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਹੈ ਅਤੇ 10 ਨੂੰ ਕਲਾਈਮੈਕਸ ਹੋਵੇਗਾ। ਕੱਲ਼੍ਹ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਉਤੇ ਡਿਨਰ ਪਾਰਟੀ ਹੋਈ ਸੀ, ਜਿਸ ਵਿਚ ਕੈਪਟਨ ਗਾਣੇ ਗਾਉਂਦੇ ਵੀ ਨਜ਼ਰ ਆਏ ਹਨ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਰਟੀ ਵਿਚ ਕਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂ ਸ਼ਾਮਲ ਹੋਏ ਸਨ।
