ਟਾਂਡਾ ਉਮੜਮੁੜ, 13 ਮਾਰਚ 2022 – ਹਲਕਾ ਉੜਮੁੜ ਦੇ ਸ਼ਹਿਰ ਟਾਂਡਾ ਵਿੱਚ ਉਸ ਵੇਲੇ ਡਰ , ਰੋਸ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕੁੱਝ ਅਣਪਛਾਤੇ ਲੋਕਾਂ ਵਲੋਂ
ਟਾਂਡਾ ਜਲੰਧਰ ਨੈਸ਼ਨਲ ਹਾਈਵੇ ਤੇ ਪੈਂਦੇ ਫੋਕਲ ਪੁਆਇੰਟ ਸਾਹਮਣੇ ਰੇਲਵੇ ਲਾਈਨਾਂ ਨੇੜੇ ਇੱਕ ਵੱਡੇ ਗਊ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ ਗਿਆ। ਇਥੋਂ 19 ਗਊਆਂ ਮਰੀਆਂ ਹੋਈਆਂ ਮਿਲੀਆਂ।
ਸ਼ੱਕ ਹੈ ਕਿ ਦਾ ਬੇਰਹਿਮੀ ਕਤਲ ਕਰਕੇ ਖੱਲਾਂ ਉਤਾਰਨ ਦੀ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਵਾਰਦਾਤ ਦਾ ਖੁਲਾਸਾ 12 ਮਾਰਚ ਨੂੰ ਸਵੇਰੇ 9 ਵਜੇ ਦੇ ਕਰੀਬ ਉਸ ਵੇਲੇ ਹੋਇਆ ਜਦੋਂ ਕਿਸੇ ਰਾਹਗੀਰ ਵਲੋਂ ਦਿੱਤੀ ਸੂਚਨਾ ਮਿਲਣ ‘ਤੇ ਐਸਪੀ ਡੀ ਮੁਖਤਿਆਰ ਰਾਏ , ਐਸਡੀਐਮ ਦਸੂਹਾ ਰਣਦੀਪ ਹੀਰ ,ਡੀਐਸਪੀ ਟਾਂਡਾ ਰਾਜ ਕੁਮਾਰ , ਰੇਲਵੇ ਪੁਲੀਸ ਦੇ ਐਸਪੀ ਪਰਵੀਨ ਕਾਂਡਾ, ਰੇਲਵੇ ਡੀਐਸਪੀ ਅਸ਼ਨੀ ਕੁਮਾਰ, ਡੀਐਸਪੀ ਸੁਰਿੰਦਰ ਕੁਮਾਰ, ਐਸਐਚੳ ਟਾਂਡਾ ਹਰਿੰਦਰ ਸਿੰਘ , ਐਸਐਚਓ ਬਲਬੀਰ ਸਿੰਘ ਮੌਕੇ ’ਤੇ ਪੁੱਜੇ ਅਤੇ ਵੱਖ-ਵੱਖ ਟੀਮਾਂ ਬਣਾ ਕੇ ਚੌਲਾਂਗ ਟੋਲ ’ਪਲਾਜਾ ਤੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਲਈ ਟੀਮਾਂ ਭੇਜੀਆਂ।
ਜੰਮੂ ਤੋਂ ਲੁਧਿਆਣਾ ਤੱਕ ਜੀ.ਟੀ ਰੋਡ ‘ਤੇ ਸਥਿਤ ਪਲਾਜ਼ਾ ਅਤੇ ਇਸ ਮੌਕੇ ਪੁਲਿਸ ਨੇ ਫਿੰਗਰਪ੍ਰਿੰਟ ਮਾਹਿਰਾਂ ਦੀ ਟੀਮ ਨੂੰ ਬੁਲਾਇਆ ਜੋ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕੀਤੀ। ਗਾਂਵਾਂ ਨੂੰ ਬਹੁਤ ਬੇਰਹਿਮੀ ਨਾਲ ਵੱਢ ਕੇ ਸਿਰ ਅਤੇ ਲੱਤਾਂ ਵੱਖਰੀਆਂ ਵੱਖਰੀਆਂ ਕੀਤੀਆਂ ਸਨ ਤੇ ਗਾਂਵਾਂ ਦੀਆਂ ਖੱਲਾਂ ਗਾਇਬ ਸਨ । ਗਾਂਵਾਂ ਦੀਆਂ ਲਾਸ਼ਾਂ ਨੇੜੇ ਆਲੂਆਂ ਦੀਆਂ ਬੋਰੀਆਂ ਅਤੇ ਇੱਕ ਗੱਡੀ ਦਾ ਟਾਇਰ ਪਿਆ ਸੀ । ਟਾਂਡਾ ਪੁਲਿਸ ਨੂੰ ਗਊ ਹੱਤਿਆ ਕਾਂਡ ਤੋਂ ਥੋੜੀ ਦੂਰੀ ਤੇ ਅਣਪਛਾਤੇ ਕਾਤਲਾਂ ਵੱਲੋਂ ਵਰਤੇ ਗਏ ਤੇਜ ਹਥਿਆਰ, ਜੋ ਵੀ ਬਰਾਮਦ ਕਰ ਲਏ ਗਏ ।
ਪੁਲਿਸ ਨੂੰ ਮੌਕੇ ਤੇ ਗਾਂਵਾਂ ਦੇ ਸਿਰਾਂ ‘ਤੇ ਲੱਗੇ ਸਰਕਾਰੀ ਟੈਗ ਵੀ ਮਿਲੇ ਹਨ। ਮੌਕੇ ‘ਤੇ ਮੌਜੂਦ ਜਾਣਕਾਰੀ ਅਨੁਸਾਰ ਅਣਪਛਾਤੇ ਕਾਤਲਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਟਰੱਕ ਵਿੱਚ ਉਕਤ ਗਾਂਵਾਂ ਨੂੰ ਲਿਆਂਦਾ ਗਿਆ ਤੇ ਹੱਤਿਆ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਹਤਿਆਰੇ ਫਰਾਰ ਹੋ ਗਏ । ਰੇਲਵੇ ਪੁਲਿਸ ਨੇ ਅਣਪਛਾਤੇ ਕਾਤਲਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ।
ਗਊ ਹੱਤਿਆ ਕਾਂਡ ਦੇ ਰੋਸ ਵਜੋਂ ਹਿੰਦੂ ਜਥੇਬੰਦੀਆਂ ਨੇ ਗੁੱਸੇ ਵਿੱਚ ਟਾਂਡਾ ਜਲੰਧਰ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ । ਇਸ ਮੌਕੇ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ‘ਚ ਹਿੰਦੂ ਸੰਗਠਨਾਂ ਦੇ ਮੈਂਬਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮੌਕੇ ‘ਤੇ ਪਹੁੰਚ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਅਤੇ ਕਾਤਲਾਂ ਦਾ ਜਲਦੀ ਪਤਾ ਲਗਾਉਣ ਦੀ ਮੰਗ ਕਰਦਿਆਂ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਨੈਸ਼ਨਲ ਹਾਈਵੇ ਜਾਮ ਕੀਤਾ । ਇਸ ਮੌਕੇ ਹਿੰਦੂ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂ ਤੀਕਸ਼ਨ ਸੂਦ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਜਵਾਹਰ ਖੁਰਾਣਾ, ਲਖਵਿੰਦਰ ਸਿੰਘ ਲੱਖੀ, ਮਾਸਟਰ ਕੁਲਦੀਪ ਸਿੰਘ, ਦੀਪਕ ਬਹਿਲ, ਨਗਰ ਕੌਂਸਲ ਪ੍ਰਧਾਨ ਗੁਰਸੇਵਕ ਮਾਰਸ਼ਲ, ਪ੍ਰਿੰਸ ਜੋੜੀ, ਆਸ਼ੂਤੋਸ਼ ਸ਼ਰਮਾ, ਦੇਵ ਸ਼ਰਮਾ, ਰਣਜੀਤ ਰਾਣਾ, ਵਿਕਾਸ ਜਸਰਾ ਸ਼ਾਮਲ ਸਨ। , ਮਿੱਕੀ ਪੰਡਿਤ, ਜੱਸਾ ਪੰਡਿਤ, ਸੰਨੀ ਪੰਡਿਤ, ਰਾਕੇਸ਼ ਬਿੱਟੂ, ਪ੍ਰੇਮ ਕੁਮਾਰ, ਮੰਨਾ ਜਸਰਾ, ਕਰਨ ਪਾਸੀ, ਅਮਰਦੀਪ ਜੋੜੀ, ਰਾਜੇਸ਼ ਬਿੱਟੂ ਆਦਿ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨਾਲ ਹਿੰਦੂ ਸਮਾਜ ਨੂੰ ਠੇਸ ਪਹੁੰਚੀ ਹੈ, ਜਿਸ ਦਾ ਉਨ੍ਹਾਂ ਨੂੰ ਪਤਾ ਲੱਗਾ | ਜਿੰਨਾਂ ਦੋਸ਼ੀਆਂ ਨੇ ਇਹ ਪਾਪ ਕੀਤਾ ਹੈ, ਜਿੰਨੀ ਜਲਦੀ ਹੋ ਸਕੇ।