ਲੁਧਿਆਣਾ, 15 ਮਾਰਚ 2022 – ਨਿੱਜੀ ਕੰਪਨੀ ਵੱਲੋਂ ਲੋਨ ਨਾ ਦਿੱਤੇ ਜਾਣ ‘ਤੇ ਨੀਟੂ ਸ਼ਟਰਾਂਵਾਲਾ ਵੱਲੋਂ ਆਪਣੇ ਕੱਪੜੇ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ।
ਨਿੱਜੀ ਕੰਪਨੀ ਵੱਲੋਂ ਨੀਟੂ ਸ਼ਟਰਾਂਵਾਲੇ ਨੂੰ ਜਦੋਂ ਲੋਨ ਦੇਣ ਤੋਂ ਇਨਕਾਰ ਕੀਤਾ ਗਿਆ ਤਾਂ ਨੀਟੂ ਸ਼ਟਰਾਂ ਵਾਲੇ ਨੇ ਲੁਧਿਆਣਾ ਦੀ ਫਿਰੋਜ਼ ਗਾਂਧੀ ਮਾਰਕੀਟ ‘ਚ 14 ਮਾਰਚ ਨੂੰ ਦੁਪਹਿਰ ਵੇਲੇ ਇੱਕ ਨਿਜੀ ਕੰਪਨੀ ਦੇ ਦਫਤਰ ਦੇ ਬਾਹਰ ਆਪਣੇ ਕੱਪੜੇ ਪਾੜ ਕੇ ਹੰਗਾਮਾ ਕੀਤਾ।
ਨੀਟੂ ਸ਼ਟਰਾਂ ਵਾਲੇ ਨੇ ਆਰੋਪ ਲਗਾਇਆ ਹੈ ਕਿ ਲੋਨ ਕੰਪਨੀ ਨੇ ਉਸਨੂੰ 10 ਲੱਖ ਲੋਨ ਦੇਣ ਦਾ ਵਾਅਦਾ ਕੀਤਾ ਸੀ। ਕੰਪਨੀ ਨੇ ਉਸਤੋਂ ਲੱਖ ਰੁਪਈਆ ਤੇ ਕਾਗਜ ਵੀ ਲਏ ਸਨ ਪਰ ਇਕ ਸਾਲ ਹੋ ਗਿਆ ਨਾ ਤਾਂ ਕੰਪਨੀ ਨੇ 10 ਲੱਖ ਦਾ ਲੋਨ ਦਿੱਤਾ, ਨਾ ਹੀ ਜ਼ਰੂਰੀ ਕਾਗਜ ਮੋੜੇ।
ਫਿਲਹਾਲ ਨੀਟੂ ਸ਼ਟਰਾਂ ਵਾਲੇ ਨੇ ਇਸ ਕੰਪਨੀ ਦੀ ਸ਼ਿਕਾਇਤ ਪੁਲਿਸ ਕੋਲ ਦੇ ਦਿੱਤੀ ਹੈ। ਪਰ ਇਹ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕੀ ਨੀਟੂ ਸ਼ਟਰਾਂ ਵਾਲਾ ਡਰਾਮਾ ਕਰ ਰਿਹਾ ਹੈ ? ਜਾਂ ਉਹ ਸੱਚ ਬੋਲ ਰਿਹਾ ਹੈ ?
ਦੂਜੇ ਪਾਸੇ ਕੰਪਨੀ ਦਾ ਕੋਈ ਦੂਜਾ ਅਧਿਕਾਰੀ ਮੌਕੇ ਤੇ ਨਹੀਂ ਮਿਲਿਆ। ਨਾ ਹੀ ਕੰਪਨੀ ਵੱਲੋਂ ਅਜੇ ਤੱਕ ਇਸ ਮਾਮਲੇ ‘ਤੇ ਕੋਈ ਬਿਆਨ ਜਾਰੀ ਕੀਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।