ਲੁਧਿਆਣਾ ‘ਚ 11 ਸਾਲ ਦੀ ਨਾਬਾਲਿਗ ਨੇ ਦਿੱਤਾ ਬੱਚੇ ਨੂੰ ਜਨਮ

ਲੁਧਿਆਣਾ, 16 ਮਾਰਚ 2022 – ਲੁਧਿਆਣਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਿਥੇ 11 ਸਾਲ ਦੀ ਇਕ ਨਾਬਾਲਿਗ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ ਅਤੇ ਇਸ ਸਬੰਧੀ ਪਰਿਵਾਰ ਵੱਲੋਂ ਲੁਧਿਆਣਾ ਦੇ ਕੂੰਮਕਲਾਂ ਠਾਣੇ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਕ ਨੌਜਵਾਨ ਵੱਲੋਂ ਨਾਬਾਲਿਗ ਨੂੰ ਵਿਆਹ ਦਾ ਝਾਂਸਾ ਦੇ ਕੇ 10 ਕੁਝ ਮਹੀਨੇ ਪਹਿਲਾਂ ਉਸ ਨਾਲ ਇਹ ਕੁਕਰਮ ਕੀਤਾ ਗਿਆ ਸੀ। ਪੀੜਤ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਨਾਬਾਲਿਗ ਪੀੜਤ ਇੱਕ ਫੈਕਟਰੀ ਵਿੱਚ ਕੰਮ ਕਰ ਦੀ ਹੈ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਹੈ। ਮੁਲਜ਼ਮ ਵੱਲੋਂ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ ਗਿਆ ਅਤੇ ਫਿਰ ਉਸ ਦੇ ਨਾਲ ਕੁਕਰਮ ਕੀਤਾ ਗਿਆ।

ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਜਦੋਂ ਉਨ੍ਹਾਂ ਦੇ ਹੀ ਇਲਾਕੇ ਚ ਰਹਿਣ ਵਾਲੀ ਇਕ ਮਹਿਲਾ ਨੂੰ ਸਾਰੀ ਗੱਲ ਦੱਸੀ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਮਹਿਲਾ ਨੇ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਮੁਲਜ਼ਮ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਪੈਸੇ ਦਿਵਾਉਣ ਦੀ ਗੱਲ ਕਹਿਣ ਲੱਗੀ ਤੇ ਜਦੋਂ ਪਰਿਵਾਰ ਨਹੀਂ ਮੰਨਿਆ ਤਾਂ ਉਹ ਨਾਬਾਲਿਗ ਬੱਚੀ ਨੂੰ ਆਪਣੇ ਨਾਲ ਲੈ ਗਈ ਅਤੇ ਉਸ ਤੇ ਕਾਫ਼ੀ ਜ਼ੁਲਮ ਵੀ ਕੀਤੇ। ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੁਲੀਸ ਦੀ ਮਦਦ ਨਾਲ ਬੱਚੀ ਨੂੰ ਉਸ ਮਹਿਲਾ ਦੇ ਚੁੰਗਲ ਚੋਂ ਛੁਡਵਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਅਤੇ ਉਥੇ ਬੱਚੀ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਜਿਸ ਦੀ ਭਾਲ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ। ਪੀੜਤਾ ਦੀ ਪਰਿਵਾਰਕ ਮੈਂਬਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਤੇ ਪੁਲੀਸ ਨੇ ਦਬਾਅ ਵੀ ਪਾਇਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਹੈ।

ਉਧਰ ਦੂਜੇ ਪਾਸੇ ਲੁਧਿਆਣਾ ਸਿਵਲ ਹਸਪਤਾਲ਼ ਦੀ ਜੱਚਾ ਬੱਚਾ ਕੇਂਦਰ ਦੀ ਸਟਾਫ ਨਰਸ ਹਰਪ੍ਰੀਤ ਕੌਰ ਨੇ ਕਿਹਾ ਕਿ 14 ਤਰੀਕ ਨੂੰ ਸਾਡੇ ਕੋਲ ਪੀੜਤਾ ਆਈ ਸੀ। ਜਿਸ ਤੋਂ ਬਾਅਦ ਬੀਤੀ ਰਾਤ ਉਸ ਦੀ ਡਲਿਵਰੀ ਕਰਵਾਈ ਗਈ ਅਤੇ ਅੱਜ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਵਾਪਿਸ ਭੇਜ ਦਿੱਤਾ ਗਿਆ, ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਪੁਲੀਸ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਮੁੱਖ ਮੰਤਰੀ ਵਜੋਂ ਅੱਜ ਖਟਕੜ ਕਲਾਂ ‘ਚ ਸਹੁੰ ਚੁੱਕਣਗੇ ਭਗਵੰਤ ਮਾਨ

ਸੋਨੀਆ ਗਾਂਧੀ ਨੇ 5 ਸੂਬਿਆਂ ’ਚ ਹਾਰ ਲਈ ਜ਼ਿੰਮੇਵਾਰ ਪ੍ਰਧਾਨਾਂ ਤੋਂ ਮੰਗਿਆ ਅਸਤੀਫ਼ਾ, ਨਵਜੋਤ ਸਿੱਧੂ ਵੀ ਦੇਣਗੇ ਅਸਤੀਫਾ