ਪੰਜਾਬ ਸਰਕਾਰ ਨੇ BDPO ਨੂੰ ਕੀਤਾ ਸਸਪੈਂਡ, ਪੜ੍ਹੋ ਕੀ ਹੈ ਕਾਰਨ ?

ਸੁਲਤਾਨਪੁਰ ਲੋਧੀ, 16 ਮਾਰਚ 2022 – ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਦੇ ਵਿੱਤ ਕਮਿਸ਼ਨਰ ਰਾਹੁਲ ਭੰਡਾਰੀ ਵਲੋਂ ਜਾਰੀ ਹੁਕਮਾਂ ‘ਚ ਰਾਜਿੰਦਰਜੀਤ ਕੌਰ ਸੀਨੀਅਰ ਸਹਾਇਕ (ਲੇਖਾ) ਜਿਸ ਕੋਲ ਇਸ ਸਮੇਂ ਸੁਲਤਾਨਪੁਰ ਲੋਧੀ ਦੇ ਬੀ.ਡੀ.ਪੀ.ਓ. ਦਾ ਚਾਰਜ ਸੀ, ਨੂੰ ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ ਮੁਅੱਤਲ ਕੀਤਾ ਗਿਆ ਹੈ।

ਜਾਰੀ ਹੁਕਮ ਅਨੁਸਾਰ ਰਾਜਿੰਦਰਜੀਤ ਕੌਰ ਜਦ ਬੀ.ਡੀ.ਪੀ.ਓ. ਚੌਹਲਾ ਸਾਹਿਬ (ਜ਼ਿਲ੍ਹਾ ਤਰਨਤਾਰਨ) ਦੇ ਚਾਰਜ ਤੇ ਤਾਇਨਾਤ ਸੀ ਤਾਂ ਤਾਇਨਾਤੀ ਸਮੇਂ ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਦਾਲਤੀ ਹੁਕਮ ਮਿਤੀ 11-08-2017 ਦੀ ਪਾਲਣਾ ਨਾ ਕਰਨ ਕਰਕੇ ਪੰਚਾਇਤ ਸੰਮਤੀ ਚੋਹਲਾ ਸਾਹਿਬ ਨੂੰ 2006 ਤੋਂ 2022 ਤੱਕ 25 ਲੱਖ ਰੁਪਏ ਸਮੇਤ 15 ਫ਼ੀਸਦੀ ਵਿਆਜ ਦੇ ਹਿਸਾਬ ਨਾਲ 2,26,03,160 ਰੁਪਏ ਦਾ ਵਿਤੀ ਨੁਕਸਾਨ ਹੋਣ ਦੇ ਦੋਸ਼ ‘ਚ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਗਵੰਤ ਮਾਨ ਦੇ ਹਲਫ ਲੈਣ ‘ਚ ਹੋਈ ਦੇਰੀ

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚੇ ਗੁਰਦਾਸ ਮਾਨ, ਪੜ੍ਹੋ ਕੀ ਕਿਹਾ ?