ਚੰਡੀਗੜ੍ਹ, 17 ਮਾਰਚ, 2022: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪੈਨਸ਼ਨ ਛੱਡਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਨਾਂ ਕੀਤੇ ਇਕ ਟਵੀਟ ਵਿਚ ਵੱਡੇ ਬਾਦਲ ਨੇ ਕਿਹਾ ਕਿ ਉਹਨਾਂ ਦੀ ਬਣਦੀ ਪੈਨਸ਼ਨ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਵਰਤੀ ਜਾਵੇ ਤੇ ਉਹਨਾਂ ਕੋਲ ਨਾ ਭੇਜੀ ਜਾਵੇ। ਉਹਨਾਂ ਦੱਸਿਆ ਕਿ ਉਹ ਲਿਖਤੀ ਰੂਪ ਵਿੱਚ ਵੀ ਰਸਮੀ ਬੇਨਤੀ ਵੀ ਭੇਜ ਰਹੇ ਹਨ।