ਚੰਡੀਗੜ੍ਹ, 19 ਮਾਰਚ 2022 – ਪੰਜਾਬ ਵਿੱਚ ਨਵੀਂ ਸਰਕਾਰ ਬਣੀ ਹੈ। ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਭਾਰੀ ਬਹੁਮਤ ਹਾਸਲ ਕਰਕੇ ਸਰਕਾਰ ਬਣਾ ਲਈ ਹੈ। ਭਗਵੰਤ ਮਾਨ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਭਗਵੰਤ ਮਾਨ ਦੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਵੀ ਅੱਜ ਹੋਣ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਨ ਦੀ ਕੈਬਨਿਟ ਵਿੱਚ ਜਿਨ੍ਹਾਂ ਮੰਤਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ, ਉਹ ਕਈ ਖੇਤਰਾਂ ਦੀ ਨੁਮਾਇੰਦਗੀ ਕਰਦੇ ਹਨ।
ਦੱਸ ਦੇਈਏ ਕਿ ਭਗਵੰਤ ਮਾਨ ਦੀ ਕੈਬਨਿਟ ਵਿੱਚ ਦੋ ਕਿਸਾਨ, ਤਿੰਨ ਵਕੀਲ, ਦੋ ਡਾਕਟਰ, ਇੱਕ ਸਮਾਜ ਸੇਵਕ, ਇੰਜੀਨੀਅਰ ਅਤੇ ਇੱਕ ਵਪਾਰੀ ਸਮੇਤ ਹੋਰ ਖੇਤਰਾਂ ਦੇ ਵਿਧਾਇਕ ਸ਼ਾਮਲ ਹੋਣਗੇ।
ਦੱਸ ਦੇਈਏ ਕਿ ਜਿਨ੍ਹਾਂ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕਰਨ ਲਈ ਚੁਣਿਆ ਗਿਆ ਹੈ, ਉਨ੍ਹਾਂ ਦੀ ਚੋਣ ਵੀ ਖੇਤਰੀ ਸੰਤੁਲਨ ਬਣਾਉਣ ਲਈ ਕੀਤੀ ਗਈ ਹੈ। 10 ਵਿਧਾਇਕਾਂ ‘ਚੋਂ 5 ਮਾਲਵੇ, 4 ਮਾਝੇ ਅਤੇ ਇਕ ਦੋਆਬਾ ਖੇਤਰ ਤੋਂ ਹੈ।
ਮਾਨ ਵੱਲੋਂ ਜਾਰੀ ਪਹਿਲੀ ਲਿਸਟ ‘ਚ 10 ਮੰਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਮੰਤਰੀ ਮੰਡਲ ਵਿੱਚ ਦਿੜ੍ਹਬਾ ਤੋਂ ਹਰਪਾਲ ਸਿੰਘ ਚੀਮਾ, ਮਲੋਟ ਤੋਂ ਡਾ. ਬਲਜੀਤ ਕੌਰ, ਜੰਡਾਲਾ ਤੋਂ ਹਰਭਜਨ ਸਿੰਘ ਈਟੀਓ, ਮਾਨਸਾ ਤੋਂ ਡਾ. ਵਿਜੈ ਸਿੰਗਲਾ, ਭੋਆ ਤੋਂ ਲਾਲ ਚੰਦ ਕਟਾਰੁਚੱਕ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਬ੍ਰਮ ਸ਼ੰਕਰ ਜਿੰਪਾ ਅਤੇ ਆਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ ਸ਼ਾਮਲ ਹੋਣਗੇ। ਮਹਿਕਮਿਆਂ ਦੀ ਵੰਡ ਅਜੇ ਕੀਤੀ ਜਾਣੀ ਹੈ। ਭਲ੍ਹਕੇ 19 ਮਾਰਚ ਨੂੰ ਪੰਜਾਬ ਦਾ ਨਵਾਂ ਮੰਤਰੀ ਮੰਡਲ ਸਹੁੰ ਚੁੱਕੇਗਾ ਜਿਸ ਵਿੱਚ 10 ਮੰਤਰੀ ਸਹੁੰ ਚੁੱਕਣਗੇ।