ਭਾਜਪਾ ਆਗੂ ਦੇ ਗੰਨਮੈਨ ਨੂੰ ਲੱਗੀ ਗੋਲੀ, ਸਟੇਨਗਨ ਦੀ ਸਫਾਈ ਕਰਦੇ ਸਮੇਂ ਵਾਪਰੀ ਘਟਨਾ

ਜਲੰਧਰ, 19 ਮਾਰਚ 2022 – ਜਲੰਧਰ ਪੱਛਮੀ ਤੋਂ ਭਾਜਪਾ ਦੇ ਉਮੀਦਵਾਰ ਮਹਿੰਦਰ ਭਗਤ ਦੇ ਗੰਨਮੈਨ ਦੀ ਉਸ ਦੀ ਹੀ ਸਟੇਨਗਨ ਚੋਂ ਗੋਲੀ ਨੇ ਲੱਗਣ ਕਾਰਨ ਮੌਤ ਹੋ ਗਈ ਹੈ। ਉਹ ਬਸਤੀ ਖੇਤਰ ਦੇ ਕ੍ਰਿਸ਼ਨਾ ਨਗਰ ਸਥਿਤ ਆਪਣੇ ਘਰ ‘ਤੇ ਸੀ ਜਦੋਂ ਗੋਲੀ ਚੱਲ ਗਈ। ਘਟਨਾ ਦੇਰ ਸ਼ਾਮ ਵਾਪਰੀ। ਗੋਲੀ ਲੱਗਣ ਤੋਂ ਬਾਅਦ ਆਸਪਾਸ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਟੈਗੋਰ ਹਸਪਤਾਲ ਪਹੁੰਚਾਇਆ। ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਅਤੇ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਡਿਊਟੀ ਤੋਂ ਬਾਅਦ ਆਪਣੇ ਘਰ ਆਉਣ ਉਪਰੰਤ ਰਾਤ ਨੂੰ, ਉਹ ਆਪਣੀ ਸਟੇਨ ਗੰਨ ਨੂੰ ਖੋਲ੍ਹ ਕੇ ਸਾਫ਼ ਕਰ ਰਹੇ ਸੀ ਕਿ ਜਿਸ ਦੌਰਾਨ ਇਕ ਗੋਲੀ ਹਰਪਾਲ ਸਿੰਘ ਨੂੰ ਲੱਗੀ। ਗੋਲੀ ਲੱਗਣ ਨਾਲ ਹਰਪਾਲ ਸਿੰਘ ਮੌਕੇ ‘ਤੇ ਹੀ ਖੂਨ ਨਾਲ ਲੱਥਪਥ ਹੋ ਬੇਹੋਸ਼ ਹੋ ਗਏ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀ ਅਤੇ ਪਰਿਵਾਰਕ ਮੈਂਬਰ ਉਸ ਕਮਰੇ ਵੱਲ ਭੱਜੇ, ਖੂਨ ਨਾਲ ਲੱਥਪਥ ਦੇਖ ਉਸਨੂੰ ਨਿੱਜੀ ਹਸਪਤਾਲ ਲੈ ਗਏ।

ਜਿੱਥੇ ਕੁਝ ਦੇਣ ਤੋਂ ਬਾਅਦ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੋਲੀ ਲੱਗਣ ਦੀ ਮੌਤ ਸੂਚਨਾ ਮਿਲਦੇ ਹੀ ਪੁਲਸ ਹਸਪਤਾਲ ਪਹੁੰਚੀ। ਪੁਲਿਸ ਦੇਰ ਰਾਤ ਤੱਕ ਜਾਂਚ ਕਰਦੀ ਰਹੀ। ਹਾਲਾਂਕਿ, ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਹਥਿਆਰ ਦੀ ਸਫ਼ਾਈ ਦੌਰਾਨ ਗੰਨਮੈਨ ਨੂੰ ਗੋਲੀ ਲੱਗੀ ਜਾ ਕਿਸੇ ਪਰੇਸ਼ਾਨੀ ਵਿੱਚ ਗੋਲੀ ਚਲਾਈ ਸੀ। ਪੁਲੀਸ ਅਧਿਕਾਰੀ ਮੌਕੇ ’ਤੇ ਜਾਂਚ ਲਈ ਪੁੱਜੇ ਮੁਲਾਜ਼ਮਾਂ ਤੋਂ ਵੀ ਪੂਰੀ ਜਾਣਕਾਰੀ ਹਾਸਲ ਕਰ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਦੀ ਪਹਿਲੀ ਕੈਬਿਨੇਟ ਮੀਟਿੰਗ ਦਾ ਬਦਲਿਆ ਸਮਾਂ

ਹੋਲੀ ਵਾਲੇ ਦਿਨ ਪਿਓ-ਧੀ ਦੀ ਦਰਦਨਾਕ ਹਾਦਸੇ ‘ਚ ਮੌਤ