ਸੰਗਰੂਰ, 19 ਮਾਰਚ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਅਧੀਨ ਪੈਂਦੇ ਪਿੰਡ ਰਾਜੋਮਾਜਰਾ ਵਿਖੇ ਹੋਲੀ ਵਾਲੇ ਦਿਨ ਪਿਓ-ਧੀ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕੁਲਵੀਰ ਸਿੰਘ ਕੈਂਡੀ ਅਤੇ ਆਪਣੀਆਂ ਦੋਵਾਂ ਧੀਆਂ, ਜਿਨ੍ਹਾਂ ’ਚੋਂ ਇਕ ਦੀ ਉਮਰ ਤਿੰਨ ਸਾਲ ਅਤੇ ਦੂਜੀ ਦੀ ਉਮਰ ਛੇ ਸਾਲ ਨਾਲ ਆਪਣੇ ਖੇਤਾਂ ਗਿਆ ਸੀ। ਅਸਲ ‘ਚ ਖੇਤ ’ਚ ਆਲੂਆਂ ਦੀ ਫਸਲ ’ਚੋਂ ਵਾਧੂ ਪਾਣੀ ਕੱਢਣ ਲਈ ਡੂੰਘੇ ਟੋਏ ਪੁੱਟੇ ਹੋਏ ਸਨ। ਇਸ ਇਕ ਟੋਏ ’ਚ ਉਸ ਦੀ ਛੋਟੀ ਧੀ, ਜਿਸ ਦੀ ਉਮਰ ਤਿੰਨ ਸਾਲ ਸੀ, ਅਚਾਨਕ ਡਿੱਗ ਗਈ। ਉਸ ਨੂੰ ਬਚਾਉਣ ਲਈ ਕੁਲਵੀਰ ਸਿੰਘ ਨੇ ਉਸ ਟੋਟੇ ’ਚ ਛਾਲ ਮਾਰ ਦਿੱਤੀ ਪਰ ਦੋਵੇਂ ਹੀ ਪਿਓ-ਧੀ ਦੀ ਇਸ ਡੂੰਘੇ ਟੋਏ ’ਚ ਡੁੱਬਣ ਕਾਰਨ ਮੌਤ ਹੋ ਗਈ। ਇਸ ਸਾਰੀ ਘਟਨਾ ਦਾ ਪਤਾ ਛੇ ਸਾਲਾਂ ਦੀ ਬੱਚੀ ਵੱਲੋਂ ਰੌਲਾ ਪਾਉਣ ਕਾਰਨ ਲੱਗਿਆ।