ਲੁਧਿਆਣਾ, 20 ਮਾਰਚ 2022 – ਲੁਧਿਆਣਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਹੈਬੋਵਾਲ ਦੇ ਜੋਸ਼ੀ ਨਗਰ ਵਿੱਚ ਬੀਤੀ 19 ਮਾਰਚ ਦੀ ਦੇਰ ਸ਼ਾਮ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ ਏ.ਕੇ.-47 ਨਾਲ ਅੰਨ੍ਹੇਵਾਹ ਗੋਲੀਆਂ ਚਲਾ ਕੇ ਆਪਣੇ ਨਾਲ ਰਹਿ ਰਹੀ ਇੱਕ ਔਰਤ ਦੀ ਹੱਤਿਆ ਕਰ ਦਿੱਤੀ ਅਤੇ ਉਸ ਤੋਂ ਬਾਅਦ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਖੁਦ ਨੂੰ ਗੰਭੀਰ ਜ਼ਖਮੀ ਕਰ ਲਿਆ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਔਰਤ ਜਿਸ ਦਾ ਪਤੀ ਵਿਦੇਸ਼ ‘ਚ ਰਹਿੰਦਾ ਹੈ, ਮ੍ਰਿਤਕ ਔਰਤ ਦੇ ਬੱਚੇ ਇਸ ਨਾਲ ਰਹਿੰਦੇ ਸੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਇਸ ਪੁਲਸ ਮੁਲਾਜ਼ਮ ਨਾਲ ਹੀ ਰਹਿੰਦੀ ਸੀ ਅਤੇ ਹੁਣ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕਿਸ ਗੱਲ ਦਾ ਝਗੜਾ ਹੋਇਆ ਸੀ ਅਤੇ ਇਹ ਗੱਲ ਗੋਲੀਬਾਰੀ ਤੱਕ ਪਹੁੰਚ ਗਈ। ਪੁਲਿਸ ਦੇ ਐਡੀਸ਼ਨਲ ਡੀਸੀਪੀ ਸੌਮਿਆ ਮਿਸ਼ਰਾ ਨੇ ਮੌਕੇ ‘ਤੇ ਪਹੁੰਚ ਕੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।