ਸਰਕਾਰੀ ਮਹਿਕਮਿਆਂ ‘ਚ ਮਾਨ ਸਰਕਾਰ ਦਾ ਡਰ, ਦਫਤਰਾਂ ‘ਚ ਲਾਏ ਰਿਸ਼ਵਤ ‘ਨਾ ਲੈਣ, ਨਾ ਦੇਣ’ ਦੇ ਨੋਟਿਸ

ਚੰਡੀਗੜ੍ਹ, 20 ਮਾਰਚ 2022 – ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਦਾ ਅਸਰ ਨਜ਼ਰ ਆਉਣ ਲੱਗਾ ਹੈ। ਸਰਕਾਰੀ ਮਹਿਕਮਿਆਂ ‘ਚ ਨੋਟਿਸ ਲੱਗ ਗਏ ਹਨ ਕਿ ਇੱਥੇ ਰਿਸ਼ਵਤ ‘ਦੇਣਾ ਅਤੇ ਲੈਣਾ’ ਕਾਨੂੰਨੀ ਜੁਰਮ ਹੈ। ਇਸ ਤੋਂ ਬਿਨਾਂ ਪੰਜਾਬ ‘ਚ ਵੱਖ-ਵੱਖ ਮਹਿਕਿਮਆਂ ਵੱਲੋਂ ਹੁਕਮ ਵੀ ਜਾਰੀ ਕੀਤੇ ਗਏ ਹਨ ਕਿ ਸਮੇਂ ਸਿਰ ਆਇਆ ਜਾਵੇ ਅਤੇ ਸਫਾਈ, ਕੰਮਕਾਰ ਦਾ ਧਿਆਨ ਰੱਖਿਆ ਜਾਵੇ ਅਤੇ ਕਿਸੇ ਵੀ ਨਾਲ ਵੀ ਮਾੜਾ ਵਰਤਾਓ ਨਾ ਕੀਤਾ ਜਾਵੇ।

ਇਸ ਤੋਂ ਬਿਨਾ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਿਰਲਾ ਹੋ ਰਹੀ ਹੈ ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕੇ ਰਿਸ਼ਵਤ ਤੋਂ ਬਿਨਾਂ ਇਸ ਦੀ ਰਜਿਸਟਰੀ ਕੀਤੀ ਗਈ ਹੈ। ਇਸ ਵਾਰ ਤਹਿਸੀਲਦਾਰ ਦਾ ਰਵੱਈਆ ਵੀ ਨਰਮ ਰਿਹਾ।

ਇਸ ਦੇ ਨਾਲ ਹੀ ਮੋਗਾ ਵਿੱਚ ਇੱਕ ਪਟਵਾਰੀ ਨੇ ਨੋਟਿਸ ਪਾ ਦਿੱਤਾ ਕਿ ਰਿਸ਼ਵਤ ਦੇਣ ਦੀ ਸਖ਼ਤ ਮਨਾਹੀ ਹੈ। ਆਮ ਆਦਮੀ ਪਾਰਟੀ CM ਭਗਵੰਤ ਮਾਨ ਸਰਕਾਰ ਦੇ ਇਸ ਡਰ ਨੂੰ ਸੋਸ਼ਲ ਮੀਡੀਆ ਰਾਹੀਂ ਦੱਸ ਰਹੀ ਹੈ।

ਇਸ ਦੇ ਜਵਾਬ ‘ਚ ਮੋਗਾ ਵਿੱਚ ਪਟਵਾਰੀ ਨਿਰਵੈਰ ਸਿੰਘ ਨੇ ਨੋਟਿਸ ਲਾਇਆ ਕਿ ਇਸ ਦਫ਼ਤਰ ਵਿੱਚ ਰਿਸ਼ਵਤ ਦੇਣ ਦੀ ਸਖ਼ਤ ਮਨਾਹੀ ਹੈ। ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਮੇਰੇ ਨਾਲ ਸੰਪਰਕ ਕਰੋ। ਇੰਨਾ ਹੀ ਨਹੀਂ ਪਟਵਾਰੀ ਨੇ ਸਰਕਾਰੀ ਫੀਸ ਵੀ ਦਿਖਾਈ ਹੈ। ਜਿਸ ਵਿੱਚ ਕਿਹਾ ਗਿਆ ਸੀ ਕਿ ਫੀਸ ਭਰਨ ਤੋਂ ਬਾਅਦ ਰਸੀਦ ਲੈ ਲਵੋ। ਪਟਵਾਰੀ ਨਿਰਵੈਰ ਸਿੰਘ ਨੇ ਕਿਹਾ ਕਿ ਲੋਕ ਗਲਤ ਕੰਮ ਕਰਨ ਲਈ ਦਬਾਅ ਪਾਉਂਦੇ ਸਨ। ਉਸਦਾ ਮਹਿਕਮਾ ਹੀ ਬਦਨਾਮ ਹੈ। ਭ੍ਰਿਸ਼ਟਾਚਾਰ ਅਤੇ ਗਲਤ ਕੰਮਾਂ ਲਈ ਇੱਥੇ ਕੋਈ ਥਾਂ ਨਹੀਂ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ 23 ਮਾਰਚ ਨੂੰ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕਰਨ ਜਾ ਰਹੇ ਹਨ। ਮਾਨ ਨੇ ਕਿਹਾ ਕਿ ਇਸ ਦਾ ਐਲਾਨ ਸ਼ਹੀਦ ਭਗਤ ਸਿੰਘ ਦੀ ਬਰਸੀ ਮੌਕੇ ਕੀਤਾ ਜਾਵੇਗਾ। ਇਸ ਤੋਂ ਬਾਅਦ ਜੇਕਰ ਕੋਈ ਰਿਸ਼ਵਤ ਮੰਗੇ ਤਾਂ ਨਾਂਹ ਨਾ ਕਰੋ। ਉਹਨਾਂ ਦੀ ਆਡੀਓ ਜਾਂ ਵੀਡੀਓ ਰਿਕਾਰਡਿੰਗ ਭੇਜੋ। ਉਨ੍ਹਾਂ ਦੀ ਸਰਕਾਰ ਸਖ਼ਤ ਕਾਰਵਾਈ ਕਰੇਗੀ। ਮਾਨ ਵਟਸਐਪ ਨੰਬਰ ਜਾਰੀ ਕਰਨਗੇ। ਉਹ ਕਹਿੰਦਾ ਇਹ ਨੰਬਰ ਮੇਰਾ ਹੋਵੇਗਾ। ਜਿਸ ‘ਤੇ ਸ਼ਿਕਾਇਤ ਆਵੇਗੀ, ਉਹ ਖੁਦ ਨਿਗਰਾਨੀ ਕਰੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਪਾਈਸ ਜੈੱਟ ਨੇ ਅੰਮ੍ਰਿਤਸਰ ਤੋਂ ਅਹਿਮਦਾਬਾਦ ਲਈ ਸਿੱਧੀ ਉਡਾਣ ਕੀਤੀ ਸ਼ੁਰੂ

ਕੇਜਰੀਵਾਲ ਦੀ ਪੰਜਾਬ ‘ਚ ਦੇ MLAs ਨਾਲ ਮੀਟਿੰਗ: ਕਿਹਾ ਚੈਕਿੰਗ ਕਰੋ ਪਰ ਧੱਕੇਸ਼ਾਹੀ ਨਾ ਕਰੋ, ਦਿੱਤੀਆਂ ਚੇਤਾਵਨੀਆਂ ਤੇ ਨਸੀਹਤਾਂ