ਇਸਲਾਮਾਬਾਦ 23 ਮਾਰਚ 2022 – ਪਾਕਿਸਤਾਨ ‘ਚ ਧਰਮ ਪਰਿਵਰਤਨ ਨਾ ਕਰਨ ‘ਤੇ ਗੁੱਸੇ ‘ਚ ਆਏ ਇਕ ਨੌਜਵਾਨ ਨੇ ਇਕ ਹਿੰਦੂ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇਕ 18 ਸਾਲਾ ਹਿੰਦੂ ਲੜਕੀ ਦੀ ਹੱਤਿਆ ਦਾ ਦੋਸ਼ੀ ਵਿਅਕਤੀ ਉਸ ਨੂੰ ਇਸਲਾਮ ਕਬੂਲ ਕਰਕੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਡੇਲੀ ਪਾਕਿਸਤਾਨ ਦੀ ਰਿਪੋਰਟ ਮੁਤਾਬਕ ਮੁਲਜ਼ਮ ਦੀ ਪਛਾਣ ਵਾਹਿਦ ਬਕਸ਼ ਲਸ਼ਰ ਵਜੋਂ ਹੋਈ ਹੈ, ਜਦੋਂਕਿ ਲੜਕੀ ਦਾ ਨਾਂ ਪੂਜਾ ਕੁਮਾਰੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲਾਸ਼ਾਰੀ ਨੇ ਘਟਨਾ ਵਾਲੇ ਦਿਨ ਸੁੱਕਰ ਜ਼ਿਲ੍ਹੇ ਦੇ ਘੋਟਕੀ ਕਸਬੇ ਵਿੱਚ ਪੂਜਾ ਕੁਮਾਰੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਉਹ ਅਸਫਲ ਹੋ ਗਿਆ, ਤਾਂ ਉਸਨੇ ਘਰ ਵਿੱਚ ਭੰਨਤੋੜ ਕੀਤੀ।
ਪੁਲਸ ਮੁਤਾਬਕ ਜਦੋਂ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਗੁੱਸੇ ‘ਚ ਆ ਕੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।