ਐੱਸ. ਏ. ਐੱਸ. ਨਗਰ, 24 ਮਾਰਚ, 2022: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਅਤੇ 10ਵੀਂ ਜਮਾਤ ਦੀ ਟਰਮ-2 ਅਪ੍ਰੈਲ 2022 ਪਰੀਖਿਆ (ਸਮੇਤ ਓਪਨ ਸਕੂਲ, ਕੰਪਾਰਟਮੈਂਟ/ਰੀਅਪੀਅਰ, ਵਾਧੂ ਵਿਸਾਂ, ਕਾਰਗੁਜ਼ਾਰੀ ਵਧਾਉਣ ਅਤੇ ਓਪਨ ਰੀਅਪੀਅਰ) ਦੀ ਪ੍ਰੀਖਿਆ ਕ੍ਰਮਵਾਰ 22 ਅਪ੍ਰੈਲ ਤੋਂ 23 ਮਈ ਤੱਕ ਅਤੇ 29 ਅਪੈ੍ਰਲ ਤੋਂ 19 ਮਈ ਤੱਕ ਕਰਵਾਈਆਂ ਜਾਣਗੀਆਂ। 12ਵੀਂ ਜਮਾਤ ਦੀ ਪ੍ਰੀਖਿਆ ਦੁਪਹਿਰ 2 ਵਜੇ ਜਦਕਿ 10ਵੀਂ ਜਮਾਤ ਦੀ ਪ੍ਰੀਖਿਆ ਸਵੇਰੇ 10 ਵਜੇ ਸ਼ੁਰੂ ਹੋਵੇਗੀ।
ਸਿੱਖਿਆ ਬੋਰਡ ਵਲੋਂ 10 ਵੀ ਸ੍ਰੇਣੀ ਦੀ ਅਪ੍ਰੈਲ 2022 (ਟਰਮ-2) ਸਲਾਨਾ ਪ੍ਰੀਖਿਆ ਦੀ ਜਾਰੀ ਡੇਟਸੀਟ ਅਨੁਸਾਰ 29 ਅਪ੍ਰੈਲ ਨੂੰ ਪੰਜਾਬੀ-ਏ (01), ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਏ (07), 30 ਅਪ੍ਰੈਲ ਨੂੰ ਸੰਗੀਤ ਵਾਦਨ (31), 2 ਮਈ ਨੂੰ ਅੰਗਰੇਜ਼ੀ (02), 4 ਮਈ ਨੂੰ ਵਿਗਿਆਨ (05), 5 ਮਈ ਨੂੰ ਸੰਗੀਤ ਤਬਲਾ (32), 6 ਮਈ ਨੂੰ ਪੰਜਾਬੀ-ਬੀ (72), ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਏ (73), 7 ਮਈ ਨੂੰ ਮਕੈਨੀਕਲ ਡਰਾਇੰਗ ਅਤੇ ਚਿੱਤਰਕਲਾ (28), ਕਟਾਈ ਅਤੇ ਸਿਲਾਈ (29), ਖੇਤੀਬਾੜੀ (35), ਸਿਹਤ ਵਿਗਿਆਨ (70), (ਰੀਅਪੀਅਰ ਲਈ) ਭਾਸ਼ਾਵਾਂ:-ਸੰਸਕਿ੍ਰਤ (09), ਉਰਦੂ (10), ਅਰਬੀ (12), ਫਰਾਂਸੀਸੀ (15), ਜਰਮਨ (16), ਪ੍ਰੀ-ਵੋਕੇਸ਼ਨਲ:- ਕੰਪਿਊਟਰ ਸਾਇੰਸ (ਪ੍ਰੀ: ਵੋਕੇਸ਼ਨਲ) (34), ਰਿਪੇਅਰ ਐਂਡ ਮੈਨਟੀਨੈਂਸ ਆਫ ਹਾਊਸ ਹੋਲਡ ਇਲੈਕਟਰੀਕਲ ਅਪਲਾਇੰਸਿਜ਼ (38), ਇਲੈਕਟ੍ਰਾਨਿਕ ਟੈਕਨਾਲੋਜੀ (39), ਖੇਤੀ ਪਾਵਰ ਮਸੀਨਾ ਦੀ ਦੇਖਭਾਲ ਅਤੇ ਮੁਰੰਮਤ (40), ਨਿਟਿੰਗ (ਹੈਂਡ ਐਂਡ ਮਸ਼ੀਨ (47), ਇੰਜੀਨੀਅਰਿੰਗ ਡਰਾਫਟਿੰਗ ਐਂਡ ਡੁਪਲੀਕੇਟਿੰਗ (48), ਫੂਡ ਪ੍ਰੀਜ਼ਰਵੇਸ਼ਨ (49), ਮੈਨੂਫੈਕਚਰਿੰਗ ਆਫ ਲੈਦਰ ਗੁੱਡਜ (54), 9 ਮਈ ਨੂੰ ਸਮਾਜਿਕ ਵਿਗਿਆਨ (06), 10 ਮਈ ਨੂੰ ਸੰਗੀਤ ਗਾਇਨ (30) 11 ਮਈ ਨੂੰ ਕੰਪਿਊਟਰ ਸਾਇੰਸ (63), 12 ਮਈ ਨੂੰ ਗ੍ਰਹਿ ਵਿਗਿਆਨ (33), 13 ਮਈ ਨੂੰ ਸਵਾਗਤ ਜਿੰਦਗੀ (92), 16 ਮਈ ਨੂੰ ਗਣਿਤ (04), 17 ਮਈ ਨੂੰ ਐਨ.ਐਸ.ਕਿਉ.ਐਫ ਵਿਸ਼ੇ :- ਪ੍ਰਚੂਨ (76), ਆਟੋਮੋਬਾਈਲ (78), ਸਿਹਤ ਸੰਭਾਲ (79), ਸੁੂਚਨਾ ਤਕਨਾਲੋਜੀ (80), ਸੁਰੱਖਿਆ (81), ਖੂਬਸੂਰਤੀ ਤੇ ਤੰਦਰੁਸਤੀ (82), ਯਾਤਰਾ ਤੇ ਸੈਰਸਪਾਟਾ (86), ਸਰੀਰਕ ਸਿੱਖਿਆ ਅਤੇ ਖੇਡਾ (87), ਖੇਤੀਬਾੜੀ (88), ਅਪੈਰਲ (89), ਉਸਾਰੀ (90) ਪਲੰਬਿੰਗ (91), 18 ਮਈ ਨੂੰ ਹਿੰਦੀ (03), ਉਰਦੂ (ਹਿੰਦੀ ਦੀ ਥਾਂ) (71), 19 ਮਈ ਨੂੰ ਨੂੰ ਸਿਹਤ ਅਤੇ ਸਰੀਰਕ ਸਿੱਖਿਆ(08) ਵਿਸ਼ੇ ਦੀ ਪ੍ਰੀਖਿਆ ਹੋਵੇਗੀ।