ਚੰਡੀਗੜ੍ਹ, 25 ਮਾਰਚ 2022 – ਪੰਜਾਬ ਲੋਕ ਕਾਂਗਰਸ ਵੱਲੋਂ ਟਵੀਟ ਕੀਤਾ ਗਿਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਲਈ ਕੀਤੇ ਵਾਅਦੇ ਯਾਦ ਕਰਾਏ ਹਨ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਦਾ ਹੱਲ ਕਰ ਸਕਣ।
ਪੰਜਾਬ ਲੋਕ ਕਾਂਗਰਸ ਨੇ ਟਵੀਟ ਕਰਦਿਆਂ ਕਿਹਾ ਕਿ ਭਵਿੱਖ ਲਈ ਕਿਰਪਾ ਕਰਕੇ ਆਪਣੇ ਕੀਤੇ ਵਾਅਦਿਆਂ ਨੂੰ ਨੋਟ ਕਰੋ। ਤੁਸੀਂ ਚੀਜ਼ਾਂ ਨੂੰ ਭੁੱਲ ਜਾਂਦੇ ਹੋ….
- ਬੀਬੀ ਖਾਲੜਾ ਨੂੰ ਰਾਜ ਸਭਾ ਭੇਜਣਾ ?
- ਬਹਿਬਲਕਲਾਂ ਦੇ ਪੀੜਤਾਂ ਨੂੰ 24 ਘੰਟਿਆਂ ਵਿੱਚ ਇਨਸਾਫ਼ ?
- ਪ੍ਰਧਾਨ ਮੰਤਰੀ ਨਾਲ ਮੀਟਿੰਗ ਵਿੱਚ ਉਠਾਇਆ ਜਾਵੇਗਾ ਬੀਬੀਐਮਬੀ ਦਾ ਮੁੱਦਾ ?
ਤੁਹਾਨੂੰ ਦੱਸ ਦੇਈਏ ਕਿ ਆਪ ਵੱਲੋਂ ਬੀਬੀ ਖਾਲੜਾ ਨੂੰ ਰਾਜ ਸਭਾ ਲਈ ਆਪ ਵੱਲੋਂ ਨਹੀਂ ਚੁਣਿਆ ਗਿਆ ਜਦੋਂ ਕਿ ਬੀਤੇ ਦਿਨ 24 ਮਾਰਚ ਨੂੰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਅਤੇ ਪੰਜਾਬ ਲਈ ਸਪੈਸ਼ਲ ਪੈਕਜ਼ ਦੀ ਮੰਗ ਕੀਤੀ ਸੀ ਅਤੇ ਬੀਬੀਐਮਬੀ ਦੇ ਮੁੱਦੇ ‘ਤੇ ਕੋਈ ਗੱਲ ਹੋਈ ਜਾਂ ਨਹੀਂ ਇਸ ਬਾਰੇ ਨਹੀਂ ਦੱਸਿਆ ਗਿਆ। ਜਦੋਂ ਕਿ ਸਿੱਖ ਸੰਗਤ ਅਜੇ ਵੀ ਬਹਿਬਲਕਲਾਂ ਦੇ ਪੀੜਤਾਂ ਲਈ ਇਨਸਾਫ ਉਡੀਕ ਰਹੀ ਹੈ।