ਨਵੀਂ ਦਿੱਲੀ, 27 ਮਾਰਚ 2022 – ਰੂਸ-ਯੂਕਰੇਨ ਜੰਗ ਦੌਰਾਨ ਪੋਲੈਂਡ ਪਹੁੰਚੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਤਿਨ ਜਲਦੀ ਹੀ ਸੱਤਾ ਤੋਂ ਲਾਂਭੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਰੂਸ ਨੇ ਖੁਦ ਜੰਗ ਦੀ ਚੋਣ ਕੀਤੀ ਹੈ ਅਤੇ ਇਹ ਜੰਗ ਇਕ ਦਿਨ ਜਾਂ ਮਹੀਨੇ ਵਿਚ ਖਤਮ ਨਹੀਂ ਹੋ ਸਕਦੀ। ਇਸ ਦੇ ਨਾਲ ਹੀ ਰੂਸ ਨੇ ਅਮਰੀਕੀ ਰਾਸ਼ਟਰਪਤੀ ਦੇ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਰੂਸੀ ਰਾਸ਼ਟਰਪਤੀ ਹਾਊਸ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਬਿਡੇਨ ਇਹ ਫੈਸਲਾ ਨਹੀਂ ਕਰਨਗੇ ਕਿ ਪੁਤਿਨ ਕਿੰਨੀ ਦੇਰ ਸੱਤਾ ‘ਤੇ ਬਣੇ ਰਹਿਣਗੇ। ਰੂਸ ਦੇ ਲੋਕਾਂ ਨੇ ਪੁਤਿਨ ਨੂੰ ਰਾਸ਼ਟਰਪਤੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਬਿਡੇਨ ਦੇ ਬਿਆਨ ਦਾ ਰੂਸ ਅਤੇ ਅਮਰੀਕਾ ਦੇ ਸਬੰਧਾਂ ‘ਤੇ ਹੋਰ ਡੂੰਘਾ ਪ੍ਰਭਾਵ ਪਵੇਗਾ। ਦੂਜੇ ਪਾਸੇ ਅਮਰੀਕਾ ਦੇ ਵ੍ਹਾਈਟ ਹਾਊਸ ਨੇ ਵੀ ਬਿਡੇਨ ਦੇ ਬਿਆਨ ਬਾਰੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਨ੍ਹਾਂ ਦਾ ਮਤਲਬ ਪੁਤਿਨ ਨੂੰ ਹਟਾਉਣ ਦੀ ਮੰਗ ਕਰਨਾ ਨਹੀਂ ਸੀ।