ਨਵੀਂ ਦਿੱਲੀ, 27 ਮਾਰਚ 2022 – ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਫਿਰ ਵਾਧਾ ਹੋਇਆ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 50 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 55 ਪੈਸੇ ਦਾ ਵਾਧਾ ਹੋਇਆ ਹੈ। ਚਾਰ ਮਹੀਨਿਆਂ ਤੋਂ ਵੱਧ ਦੇ ਵਕਫ਼ੇ ਤੋਂ ਬਾਅਦ ਮੰਗਲਵਾਰ ਨੂੰ ਪਹਿਲੀ ਵਾਰ ਇਨ੍ਹਾਂ ਕੀਮਤਾਂ ‘ਚ ਬਦਲਾਅ ਕੀਤਾ ਗਿਆ, ਜਿਸ ਤੋਂ ਬਾਅਦ ਪਿਛਲੇ 6 ਦਿਨਾਂ ‘ਚ 5ਵੀਂ ਵਾਰ ਈਂਧਨ ਮਹਿੰਗਾ ਹੋਇਆ ਹੈ।
ਪਿਛਲੇ 6 ਦਿਨਾਂ ਦੌਰਾਨ ਅੱਜ 5ਵੀਂ ਵਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ। ਈਂਧਨ ਦੀਆਂ ਕੀਮਤਾਂ ਨਵੰਬਰ ਦੀ ਸ਼ੁਰੂਆਤ ਤੋਂ ਮੰਗਲਵਾਰ ਤੱਕ ਸਥਿਰ ਸਨ, ਜਿਸ ਦੌਰਾਨ ਕੇਂਦਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਕ੍ਰਮਵਾਰ 5 ਰੁਪਏ ਅਤੇ 10 ਰੁਪਏ ਪ੍ਰਤੀ ਲੀਟਰ ਘਟਾ ਦਿੱਤੀ ਸੀ। OMC ਵੱਖ-ਵੱਖ ਕਾਰਕਾਂ ਦੇ ਆਧਾਰ ‘ਤੇ ਟ੍ਰਾਂਸਪੋਰਟੇਸ਼ਨ ਈਂਧਨ ਦੀ ਲਾਗਤ ਵਿੱਚ ਬਦਲਾਅ ਕਰਦੇ ਹਨ। ਅੰਤਮ ਕੀਮਤ ਵਿੱਚ ਆਬਕਾਰੀ ਡਿਊਟੀ, ਮੁੱਲ ਜੋੜਿਆ ਟੈਕਸ ਅਤੇ ਡੀਲਰ ਦਾ ਕਮਿਸ਼ਨ ਸ਼ਾਮਲ ਹੁੰਦਾ ਹੈ।