- ਨਵੇਂ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਸਿੱਧੂ ਧੜੇ ਦੀ ਤਕਰੀਬਨ 26 ਲੀਡਰਾ ਦੀ ਹੋਈ ਬੰਦ ਕਮਰਾ ਮੀਟਿੰਗ
ਸੁਲਤਾਨਪੁਰ ਲੋਧੀ, 27 ਮਾਰਚ 2022 – ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ ਸੁਲਤਾਨਪੁਰ ਲੋਧੀ ਦੇ ਗ੍ਰਹਿ ਵਿਖੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਭਰ ਦੇ ਆਗੂਆਂ ਦੀ 26 ਮਾਰਚ ਨੂੰ ਮੀਟਿੰਗ ਹੋਈ ਜਿਸ ਵਿਚ ਲੰਬੀ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਦਾ ਅਸਲੀ ਮਨੋਰਥ ਕੀ ਸੀ ਇਸ ਬਾਰੇ ਬਹੁਤੀ ਜਾਣਕਾਰੀ ਹਾਸਲ ਨਹੀਂ ਹੋਈ ਅਤੇ ਪ੍ਰੈੱਸ ਸਾਹਮਣੇ ਕੋਈ ਵੀ ਆਗੂ ਬੋਲਣ ਲਈ ਤਿਆਰ ਨਹੀਂ ਸੀ।
ਪਰ ਸੂਤਰਾਂ ਅਨੁਸਾਰ ਇਹ ਪਤਾ ਲੱਗਾ ਕਿ ਪੰਜਾਬ ਦੀ ਹੱਕ ਸੱਚ ਦੀ ਲੜਾਈ ਨੂੰ ਅੱਗੇ ਵਧਾਉਂਦਿਆਂ ਜਾਵੇਗਾ ਅਤੇ ਹੋ ਸਕਦਾ ਕਿ ਪੰਜਾਬ ਪ੍ਰਧਾਨ ਨੂੰ ਲੈਕੇ ਚਰਚਾ ਵੀ ਚੱਲਦੀ ਰਹੀ। ਵਿਰੋਧੀ ਧਿਰ ਦਾ ਲੀਡਰ ਲਾਉਣ ਨੂੰ ਲੈਕੇ ਵੀ ਹੋ ਸਕਦਾ ਗਲ ਬਾਤ ਕੀਤੀ ਗਈ ਹੋਵੇ। ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ ਹੀ ਕੀਤਾ ਗਿਆ ਹੈ। ਤਾਂ ਜੋ ਹਾਈ ਕਮਾਂਡ ਤੱਕ ਇਹ ਖ਼ਬਰ ਪਹੁੰਚ ਜਾਵੇ।
ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਵਿਧਾਇਕ, ਸਾਬਕਾ ਵਿਧਾਇਕ, ਪੰਜਾਬ ਵਿੱਚ 2022 ਦੇ ਉਮੀਦਵਾਰ ਅਤੇ ਸਾਬਕਾ ਪ੍ਰਧਾਨ PPCC ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਕਾਂਗਰਸ ਦੀ ਹੋਈ ਹਾਰ ਬਾਰੇ ਵੀ ਚਰਚਾ ਕੀਤੀ ਗਈ। ਜਿਸ ਤਰਾਂ ਦੇ ਬਦਲਾਓ ਵਾਸਤੇ ਲੋਕਾਂ ਨੇ ਫ਼ਤਵਾ ਦਿੱਤਾ ਹੈ, ਨੂੰ ਮੱਦੇਨਜਰ ਰੱਖਦਿਆਂ ਕਾਂਗਰਸ ਪਾਰਟੀ ਦੀ ਸ਼ਾਖ ਮੁੜ ਬਹਾਲ ਕੀਤੀ ਜਾ ਸਕੇ ਇਸ ਬਾਰੇ ਵੀ ਹੋ ਸਕਦਾ ਚਰਚਾ ਕੀਤੀ ਗਈ ਹੋਵੇ।
ਇਸ ਮੀਟਿੰਗ ਵਿੱਚ ਜਗਦੇਵ ਸਿੰਘ ਕਮਾਲੂ ਮੌੜ, ਪਿਰਮਲ ਸਿੰਘ ਧਨੌਲਾ ਭਦੌੜ, ਨਾਜ਼ਰ ਸਿੰਘ ਮਾਨਸ਼ਾਹੀਆ ਸੁਨਾਮ, ਜਗਵਿੰਦਰ ਪਾਲ ਜੱਗਾ ਮਜੀਠੀਆ, ਹਰਵਿੰਦਰ ਲਾਡੀ ਬਠਿੰਡਾ ਦਿਹਾਤੀ, ਸੁਰਜੀਤ ਧੀਮਾਨ ਅਮਰਗੜ੍ਹ, ਜਸਵਿੰਦਰ ਸਿੰਘ ਧੀਮਾਨ ਸੁਨਾਮ, ਦਵਿੰਦਰ ਸਿੰਘ ਘੁਬਾਇਆ, ਰੁਪਿੰਦਰ ਰੂਬੀ ਮਲੋਟ, ਨਵਤੇਜ ਸਿੰਘ ਚੀਮਾ, ਅਸ਼ਵਨੀ ਸੇਖੜੀ ਬਟਾਲਾ, ਸੁਖਪਾਲ ਸਿੰਘ ਖਹਿਰਾ ਭੁਲੱਥ , ਆਸ਼ੂ ਬੰਗੜ ਫਿਰੋਜ਼ਪੁਰ ਦਿਹਾਤੀ, ਅਜੈ ਪਾਲ ਸਿੰਘ ਸੰਧੂ ਕੋਟਕਪੂਰਾ , ਮੋਹਨ ਸਿੰਘ ਫਾਲੀਆ ਜਲਾਲਾਬਾਦ, ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ, ਵਿਜੇ ਕਾਲੜਾ ਗੁਰੂ ਹਰਸਹਾਏ, ਸੁਖਵਿੰਦਰ ਡੈਨੀ ਜੰਡਿਆਲਾ ਗੁਰੂ, ਮਹਿੰਦਰ ਸਿੰਘ ਕੇਪੀ ਸਾਬਕਾ ਮੈਂਬਰ ਪਾਰਲੀਮੈਂਟ, ਸੁਨੀਲ ਦੱਤੀ ਅੰਮ੍ਰਿਤਸਰ, ਦਰਸ਼ਨ ਬਰਾੜ ਦਾ ਬੇਟਾ ਕਮਲਜੀਤ ਬਰਾੜ, ਰਾਕੇਸ਼ ਪਾਂਡੇ ਲੁਧਿਆਣਾ, ਗੁਰਪ੍ਰੀਤ ਸਿੰਘ ਜੀਪੀ ਬੱਸੀ ਪਠਾਣਾਂ ਆਦਿ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਹੋਏ ਹਨ।