ਅੰਮ੍ਰਿਤਸਰ, 27 ਮਾਰਚ 2022 – ਮਾਮਲਾ ਅੰਮ੍ਰਿਤਸਰ ਦੇ ਥਾਣਾ ਬੀ ਡਵੀਜਨ ਦੇ ਅਧੀਨ ਆਉਦੀ ਚੌਕੀ ਸ਼ਹੀਦ ਉਧਮ ਸਿੰਘ ਨਗਰ ਦੇ ਇਲਾਕਾ ਮੁਰੱਬੇ ਵਾਲੀ ਗਲੀ ਦਾ ਹੈ ਜਿਥੇ ਸਿਮਰਨ ਕੌਰ ਨਾਮ ਦੀ ਮਹਿਲਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਸਨੂੰ ਅਤੇ ਉਸ ਦੇ ਮਾਤਾ ਪਿਤਾ ਤੇ ਉਸਦੇ ਪਤੀ ਨਵਦੀਪ ਸਿੰਘ ਵੱਲੋਂ ਬੁਲਾ ਕੇ ਸਾਡੇ ਤੇ ਦਾਤਾਰ ਨਾਲ ਜਾਨਲੇਵਾ ਹਮਲਾ ਕਰ ਮੇਰੀ ਮਾਤਾ ਅਤੇ ਪਿਤਾ ਨੂੰ ਬੁਰੀ ਤਰ੍ਹਾਂ ਨਾਲ ਜਖਮੀ ਕਰ ਦਿਤਾ ਗਿਆ ਹੈ। ਜੋ ਹਸਪਤਾਲ ਵਿਚ ਜੇਰੇ ਇਲਾਜ ਹਨ।
ਪੀੜਤ ਨੇ ਕਿਹਾ ਕਿ ਮੇਰਾ ਘਰ ਵਾਲਾ ਮੇਰੇ ਕੋਲੋਂ ਨਸ਼ੇ ਦੇ ਲਈ ਪੈਸੇ ਦੀ ਮੰਗ ਕਰਦਾ ਸੀ। ਜਿਸਦੇ ਚਲਦੇ ਜਦੋਂ ਮੇਰੇ ਪਿਤਾ ਨੇ ਪੈਸੇ ਦੇਣ ਤੋਂ ਮਨਾ ਕੀਤਾ ਤਾਂ ਉਸ ਵੱਲੋਂ ਸਾਡੇ ‘ਤੇ ਜਾਨਲੇਵਾ ਹਮਲਾ ਕਰ ਸਾਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਸਬੰਧੀ ਅਸੀ ਚੌਕੀ ਸ਼ਹੀਦ ਉਧਮ ਸਿੰਘ ਨਗਰ ਵਿਖੇ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਹੈ।
ਇਸ ਸੰਬਧੀ ਗਲਬਾਤ ਕਰਦਿਆਂ ਪੁਲਿਸ ਅਧਿਕਾਰੀ ਗੁਰਮੇਜ ਸਿੰਘ ਨੇ ਦਸਿਆ ਕਿ ਸਾਨੂੰ ਸਿਮਰਨ ਕੌਰ ਵੱਲੋਂ ਸ਼ਿਕਾਇਤ ਮਿਲੀ ਹੈ ਕਿ ਉਸ ਦੇ ਪਤੀ ਵੱਲੋਂ ਉਹਨਾਂ ‘ਤੇ ਜਾਨਲੇਵਾ ਹਮਲਾ ਕੀਤਾ ਹੈ ਜਿਸਦੀ ਸੀਸੀਟੀਵੀ ਫੁਟੇਜ ਕਬਜੇ ਵਿਚ ਲੈ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।