ਟਰਾਂਸਫਾਰਮਰ ‘ਚੋਂ ਤੇਲ ਕਰ ਰਿਹਾ ਸੀ ਚੋਰੀ, ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਅੰਮ੍ਰਿਤਸਰ, 4 ਅਪ੍ਰੈਲ 2022 – ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾਸਾਂਸੀ ਸ਼ਹਿਰ ਦੇ ਪਿੰਡ ਧਰਮਕੋਟ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸਥਾਨਕ ਲੋਕਾਂ ਨੂੰ ਟਰਾਂਸਫਾਰਮਰ ਨੇੜੇ ਇੱਕ ਲਾਸ਼ ਮਿਲੀ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੌਜਵਾਨ ਟਰਾਂਸਫਾਰਮਰ ‘ਚੋਂ ਤੇਲ ਚੋਰੀ ਕਰਨ ਆਏ ਸਨ।

ਪਿੰਡ ਵਾਸੀ ਬਲਬੀਰ ਸਿੰਘ ਨੇ ਦੱਸਿਆ ਕਿ ਘਟਨਾ ਐਤਵਾਰ ਸ਼ਾਮ ਨੂੰ ਵਾਪਰੀ। ਟਰਾਂਸਫਾਰਮਰ ਖੇਤਾਂ ਦੇ ਵਿਚਕਾਰ ਸੀ ਅਤੇ ਸ਼ਾਮ ਨੂੰ ਜਦੋਂ ਖੇਤ ਮਾਲਕ ਫਸਲ ਦੇਖਣ ਆਇਆ ਤਾਂ ਉਸ ਨੂੰ ਲਾਸ਼ ਪਈ ਮਿਲੀ। ਟਰਾਂਸਫਾਰਮਰ ਦੇ ਪਾਈਪ ਨਾਲ ਲਟਕ ਰਹੀ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਚੋਰ ਟਰਾਂਸਫਾਰਮਰ ਤੋਂ ਤੇਲ ਚੋਰੀ ਕਰਨ ਆਇਆ ਸੀ ਅਤੇ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ।

ਬਲਬੀਰ ਨੇ ਦੱਸਿਆ ਕਿ ਟਰਾਂਸਫਾਰਮਰ ਨਾਲ ਸਵਿੱਚ ਨਹੀਂ ਲਗਾਇਆ ਗਿਆ ਸੀ ਅਤੇ ਇਹ ਸਿੱਧਾ ਸੀ। ਹਾਲਾਂਕਿ ਚੋਰ ਸਵਿੱਚ ਬੰਦ ਕਰਕੇ ਤੇਲ ਕੱਢਦੇ ਹਨ, ਤਾਂ ਜੋ ਉਨ੍ਹਾਂ ਨੂੰ ਕਰੰਟ ਨਾ ਲੱਗੇ ਪਰ ਚੱਲਦੀ ਬਿਜਲੀ ਵਿੱਚ ਹੀ ਚੋਰ ਨੇ ਤੇਲ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ।

ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੀ ਤਸਵੀਰ ਨੇੜਲੇ ਇਲਾਕਿਆਂ ਅਤੇ ਸ਼ਹਿਰਾਂ ਦੇ ਥਾਣਿਆਂ ਨੂੰ ਭੇਜ ਦਿੱਤੀ ਗਈ ਹੈ। ਫਿਲਹਾਲ ਲਾਸ਼ ਨੂੰ 72 ਘੰਟਿਆਂ ਲਈ ਰੱਖਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਿਕਰਮ ਮਜੀਠੀਆ ਦੀ ਅੱਜ SC ‘ਚ ਸੁਣਵਾਈ:ਨਸ਼ਿਆਂ ਦੇ ਕੇਸ ਨੂੰ ਖਾਰਜ ਕਰਨ ਲਈ ਲਾਈ ਸੀ ਅਰਜ਼ੀ

ਪੰਜਾਬ ‘ਚ ਮੁਫ਼ਤ ਬਿਜਲੀ ਨੂੰ ਲੈ ਕੇ ਪਿਆ ਸਿਆਸੀ ਕਲੇਸ਼: ਕਾਂਗਰਸ ਨੇ ਚੰਨੀ ਤੇ ਮਾਨ ਸਰਕਾਰ ਦੇ ਰੇਟ ਗਿਣਾਏ