ਲੁਧਿਆਣਾ 4 ਅਪ੍ਰੈਲ 2022 – ਲੁਧਿਆਣਾ ਦੇ ਥਾਣਾ ਡਾਬਾ ਵਿੱਚ ਇੱਕ ਵਿਅਕਤੀ ਵੱਲਣ ਥਾਣੇ ਦੇ ਅੰਦਰ ਹੀ ਆਪਣੇ ਆਪ ‘ਤੇ ਪੈਟਰੋਲ ਪਾ ਕੇ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਐਤਵਾਰ ਦੁਪਹਿਰ ਨੂੰ ਵਾਪਰੀ। ਜਿਸ ‘ਚ ਡਾਬਾ ਦਾ ਰਹਿਣ ਵਾਲਾ 58 ਸਾਲਾ ਗੁਰਦੀਪ ਸਿੰਘ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਗੰਭੀਰ ਹਾਲਤ ਵਿਚ ਤੁਰੰਤ ਡੀ.ਐਮ.ਸੀ. ਵਿਚ ਦਾਖਲ ਕਰਵਾਇਆ ਗਿਆ। ਉਸ ਦਾ ਬਚਾਅ ਕਰਦੇ ਹੋਏ ਪੁਲਿਸ ਕਰਮੀ ਵੀ ਜ਼ਖਮੀ ਹੋ ਗਏ।
ਗੁਰਦੀਪ ਸਿੰਘ ਦੀ ਇਸ ਹਰਕਤ ਨੂੰ ਦੇਖ ਕੇ ਥਾਣੇ ‘ਚ ਮੌਜੂਦ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਸੜਨ ਤੋਂ ਬਚਾਇਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ। ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਏ.ਸੀ.ਪੀ. ਪ੍ਰਵੇਸ਼ ਚੋਪੜਾ, ਥਾਣਾ ਡਾਬਾ ਦੇ ਐਸ.ਐਚ.ਓ. ਪੁਲਿਸ ਟੀਮ ਸਮੇਤ ਡੀ.ਐਮ.ਸੀ. ਹਸਪਤਾਲ ਪਹੁੰਚੇ।
ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਪੁੱਤਰ ਅਮਨ ਟੈਟੂ ਗੈਂਗਸਟਰ ਹੋਣ ਕਾਰਨ ਵੱਖ-ਵੱਖ ਕੇਸਾਂ ਵਿੱਚ ਸ਼ਾਮਲ ਹੋਣ ਕਾਰਨ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ।