
ਨਵੀਂ ਦਿੱਲੀ, 6 ਅਪ੍ਰੈਲ 2022 – ਕੇਂਦਰ ਸਰਕਾਰ ਦੇ ਵਲੋਂ ਨਵੇਂ ਆਈਟੀ ਨਿਯਮਾਂ ਦੇ ਤਹਿਤ ਕਰੀਬ 22 ਯੂ-ਟਿਊਬ ਚੈਨਲਾਂ ਤੋਂ ਇਲਾਵਾ 3 ਟਵਿੱਟਰ ਅਕਾਊਂਟ ਅਤੇ ਇੱਕ ਫੇਸਬੁੱਕ ਅਕਾਊਂਟ ਤੋਂ ਇਲਾਵਾ ਇੱਕ ਨਿਊਜ਼ ਵੈੱਬਸਾਈਟ ਨੂੰ ਬਲੌਕ ਕਰਨ ਦਾ ਹੁਕਮ ਦਿੱਤਾ ਹੈ।
ਪੀਆਈਬੀ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ, ਬਲੌਕ ਕੀਤੇ ਗਏ YouTube ਚੈਨਲਾਂ ਕੋਲ ਕੁੱਲ 260 ਕਰੋੜ ਵਿਵਰਸ਼ਿਪ ਸੀ। ਇਨ੍ਹਾਂ ਅਕਾਊਂਟਸ ਤੇ ਚੈਨਲਾਂ ਦਾ ਇਸਤੇਮਾਲ ਸੰਵੇਦਨਸ਼ੀਲ ਤੇ ਭਾਰਤ ਦੀ ਸੁਰੱਖਿਆ, ਵਿਦੇਸ਼ ਨੀਤੀ ਤੇ ਪਬਲਿਕ ਆਰਡਰ ਨਾਲ ਜੁੜੇ ਮਾਮਲਿਆਂ ‘ਚ ਫੇਕ ਨਿਊਜ਼ ਤੇ ਸੋਸ਼ਲ ਮੀਡੀਆ ‘ਤੇ ਗ਼ਲਤ ਜਾਣਕਾਰੀ ਫੈਲਾਉਣ ਲਈ ਕੀਤਾ ਜਾ ਰਿਹਾ ਸੀ।
ਇਸ ਦੇ ਨਾਲ ਹੀ ਪਾਕਿਸਤਾਨ ਦੇ 4 ਯੂਟਿਊਬ ਨਿਊਜ਼ ਚੈਨਲ ਵੀ ਸਰਕਾਰ ਵਲੋਂ ਬਲੌਕ ਕੀਤੇ ਗਏ ਹਨ।

