
ਚੰਡੀਗੜ੍ਹ, 6 ਅਪ੍ਰੈਲ 2022 – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਹੁਣ ਪਾਰਟੀ ਦੇ ਨਾਰਾਜ਼ ਜੀ-23 ਗਰੁੱਪ ਨਾਲ ਟਕਰਾਅ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸ਼ੋਰ ਮਚਾ ਕੇ ਲੀਡਰਸ਼ਿਪ ਨੂੰ ਤਾਨਾਸ਼ਾਹੀ ਕਹਿ ਰਹੇ ਹਨ। ਲੀਡਰਸ਼ਿਪ ਦਬਾਅ ਹੇਠ ਕੰਮ ਨਹੀਂ ਕਰ ਸਕਦੀ। ਲੀਡਰਸ਼ਿਪ ਨੂੰ ਬਲੈਕਮੇਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕੁਝ ਲੋਕ ਸਿਰਫ਼ ਰਾਜ ਸਭਾ ਦੇ ਚੌਧਰੀ ਹਨ। ਜਿਨ੍ਹਾਂ ਦਾ ਕੋਈ ਸਿਆਸੀ ਆਧਾਰ ਨਹੀਂ ਹੈ। ਉਨ੍ਹਾਂ ਨੂੰ ਸਿਰ ‘ਤੇ ਨਹੀਂ ਬਿਠਾਉਣਾ ਚਾਹੀਦਾ।
ਜਾਖੜ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ (ਗਾਂਧੀ ਪਰਿਵਾਰ) ਨੂੰ ਪੂਰੀ ਸੁਪੋਰਟ ਹੈ। ਇੱਕ ਪਾਸੇ ਕਰੋੜਾਂ ਕਾਂਗਰਸੀ ਵਰਕਰ ਹਨ ਤੇ ਦੂਜੇ ਪਾਸੇ 23 ਲੋਕ ਹਨ। ਇਨ੍ਹਾਂ 23 ‘ਚ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦਾ ਸਿਆਸੀ ਆਧਾਰ ਹੈ। ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ। ਕੁਝ ਲੋਕ ਸਿਰਫ਼ ਰਾਜ ਸਭਾ ਦੇ ਚੌਧਰੀ ਹਨ। ਇੱਥੇ ਦਿੱਲੀ ਦੇ ਆਗੂ ਇਨ੍ਹਾਂ ਲੋਕਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਸਥਾਨ ‘ਤੇ ਰੱਖਿਆ ਜਾਣਾ ਚਾਹੀਦਾ ਹੈ। ਸਿਰ ‘ਤੇ ਨਹੀਂ ਰੱਖਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਜੇਕਰ ਜਥੇਬੰਦੀ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਉਹ ਇਹ ਮਾਮਲਾ ਰੱਖਣਗੇ। ਸਮਾਂ ਆਉਣ ‘ਤੇ ਪੂਰੇ ਵੇਰਵੇ ਦਾ ਖੁਲਾਸਾ ਕਰਨਗੇ। ਜੇਕਰ ਕੋਈ ਗੱਲ ਨਹੀਂ ਹੋਈ ਤਾਂ ਅਸੀਂ ਇਸ ਨੂੰ ਕੇਂਦਰੀ ਲੀਡਰਸ਼ਿਪ ਕੋਲ ਰੱਖਾਂਗੇ।

