ਸਿੱਖਿਆ ਵਿਭਾਗ ਵੱਲੋਂ ਮਹਿੰਗੀਆਂ ਕਿਤਾਬਾਂ ਵਹਿਣ ਵਾਲੇ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ

ਜਲੰਧਰ, 9 ਅਪ੍ਰੈਲ 2022 – ਪੰਜਾਬ ਦੇ ਜਲੰਧਰ ਜ਼ਿਲ੍ਹੇ ‘ਚ ਮਹਿੰਗੀਆਂ ਕਿਤਾਬਾਂ ਸਬੰਧੀ ਮਾਪਿਆਂ ਦੀ ਸ਼ਿਕਾਇਤ ‘ਤੇ ਵਿਧਾਇਕ ਵੱਲੋਂ ਛਾਪੇਮਾਰੀ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਹਰਕਤ ‘ਚ ਆ ਗਿਆ ਹੈ। ਸਿੱਖਿਆ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੇਠ ਹੁਕਮ ਚੰਦ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ‘ਚ ਮਹਿੰਗੀਆਂ ਕਿਤਾਬਾਂ ਨੂੰ ਬਾਜ਼ਾਰ ਦੀ ਬਜਾਏ ਹੋਟਲ ‘ਚ ਵੇਚਣ ‘ਤੇ ਸਵਾਲ ਚੁੱਕਦੇ ਹੋਏ ਤਿੰਨ ਦਿਨਾਂ ‘ਚ ਜਵਾਬ ਮੰਗਿਆ ਗਿਆ ਹੈ। ਮਾਪਿਆਂ ਨੂੰ ਮਹਿੰਗੇ ਭਾਅ ’ਤੇ ਸਕੂਲੀ ਕਿਤਾਬਾਂ ਖਰੀਦਣ ਲਈ ਮਜਬੂਰ ਕਰਨ ’ਤੇ ਕਾਰਵਾਈ ਕਰਦਿਆਂ ਸਿੱਖਿਆ ਵਿਭਾਗ ਨੇ ਕਿਹਾ ਕਿ ਅਜਿਹੇ ਗਲਤ ਕੰਮਾਂ ਲਈ ਸਕੂਲ ਦੀ ਮਾਨਤਾ ਕਿਉਂ ਨਾ ਰੱਦ ਕੀਤੀ ਜਾਵੇ।

ਦੱਸ ਦੇਈਏ ਕਿ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਅਧਿਕਾਰੀਆਂ ਦੇ ਨਾਲ ਸੋਢਲ ਰੋਡ ‘ਤੇ ਸਥਿਤ ਈਸ਼ਾਨ ਹੋਟਲ ‘ਤੇ ਛਾਪਾ ਮਾਰਿਆ ਸੀ। ਇਸ ਹੋਟਲ ਵਿੱਚ ਪ੍ਰਾਈਵੇਟ ਸਕੂਲ ਦੇ ਸੇਠ ਹੁਕਮ ਚੰਦ ਦੀਆਂ ਕਿਤਾਬਾਂ ਅਤੇ ਕਾਪੀਆਂ ਨਜਾਇਜ਼ ਤੌਰ ’ਤੇ 7 ਤੋਂ 8 ਗੁਣਾ ਵੱਧ ਰੇਟ ’ਤੇ ਵੇਚੀਆਂ ਜਾ ਰਹੀਆਂ ਸਨ। ਸਕੂਲ ਨੇ ਇਹ ਕਿਤਾਬਾਂ ਵੇਚਣ ਦਾ ਠੇਕਾ ਭਾਰਤੀ ਜਨਤਾ ਪਾਰਟੀ ਦੇ ਮਿੰਟਾ ਕੋਚਰ ਨੂੰ ਦਿੱਤਾ ਹੈ।

ਮਾਪਿਆਂ ਨੇ ਵਿਧਾਇਕ ਰਮਨ ਅਰੋੜਾ ਨੂੰ ਕਿਹਾ ਸੀ ਕਿ ਸਕੂਲ ‘ਚ ਨੋਟਿਸ ਲਗਾ ਕੇ ਉਸ ‘ਤੇ ਨੰਬਰ ਲਿਖ ਕੇ ਸਕੂਲ ਦੀਆਂ ਕਿਤਾਬਾਂ ਈਸ਼ਾਨ ਹੋਟਲ ਦੀ ਪਹਿਲੀ ਮੰਜ਼ਿਲ ‘ਤੇ ਮਿਲਣ ਦੀ ਗੱਲ ਕਹੀ ਗਈ ਸੀ | ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲ ਦੀਆਂ ਕਿਤਾਬਾਂ ਦੀ ਮਾਰਕੀਟ ਵਿੱਚ ਭਾਲ ਕੀਤੀ, ਪਰ ਉਹ ਕਿਤੇ ਨਹੀਂ ਮਿਲੀਆਂ। ਉਨ੍ਹਾਂ ਨੂੰ ਮਹਿੰਗੇ ਭਾਅ ‘ਤੇ ਕਾਪੀਆਂ ਅਤੇ ਕਿਤਾਬਾਂ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਧੋਖਾਧੜੀ ਦੀ ਹੱਦ ਇਹ ਸੀ ਕਿ ਜੋ ਕਿਤਾਬ 50 ਰੁਪਏ ਵਿੱਚ ਮਿਲਦੀ ਹੈ, ਉਹ 350 ਰੁਪਏ ਵਿੱਚ ਵੇਚੀ ਜਾ ਰਹੀ ਸੀ। ਮੰਡੀ ਵਿੱਚੋਂ 10-20 ਰੁਪਏ ਵਿੱਚ ਮਿਲਣ ਵਾਲੀ ਕਾਪੀ ਸੇਠ ਹੁਕਮ ਚੰਦ ਸਕੂਲ ਦਾ ਟੈਗ ਲਗਵਾ ਕੇ 70 ਤੋਂ 80 ਰੁਪਏ ਵਿੱਚ ਵਿਕ ਰਹੀ ਸੀ। ਛਾਪੇਮਾਰੀ ਦੌਰਾਨ ਵਿਧਾਇਕ ਨੇ ਕਿਤਾਬਾਂ ਵੇਚਣ ਵਾਲੇ ਵਿਅਕਤੀ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅਧਿਕਾਰੀਆਂ ਨਾਲ ਹੋਟਲ ਦੀ ਪਹਿਲੀ ਮੰਜ਼ਿਲ ‘ਤੇ ਬਣੇ ਹਾਲ ‘ਤੇ ਛਾਪਾ ਮਾਰਿਆ। ਉਥੇ ਭਾਜਪਾ ਆਗੂ ਨੇ ਠੱਗੀ ਦੀ ਪੂਰੀ ਦੁਕਾਨ ਖੋਲ੍ਹੀ ਹੋਈ ਸੀ, ਸਕੂਲੀ ਕਿਤਾਬਾਂ ਤੇ ਕਾਪੀਆਂ ਦਾ ਪੂਰਾ ਗੋਦਾਮ ਬਣਾ ਲਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

SGPC ਨੇ ‘Motherhood’ ਫਿਲਮ ਨੂੰ ਨਹੀਂ ਦਿੱਤੀ NOC

ਪੰਜਾਬ ‘ਚ ਮੋਬਾਈਲ ਰਿਪੇਅਰ ਕਰਨ ਤੇ ਆਟੋ ਚਲਾਉਣ ਵਾਲੇ ਪਹੁੰਚੇ ਵਿਧਾਨ ਸਭਾ, ਹਰਿਆਣਾ ਦੇ ਬਿਜਲੀ ਮੰਤਰੀ ਦਾ ਵਿਵਾਦਤ ਬਿਆਨ