ਚੰਡੀਗੜ੍ਹ 14 ਅਪ੍ਰੈਲ 2022 – ਪੰਜਾਬ ਸਰਕਾਰ ਨੇ ਕਾਂਗਰਸ ਦੀ ਸਾਬਕਾ ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਸਰਕਾਰੀ ਫਰਨੀਚਰ ਦੀ ਵਸੂਲੀ ਲਈ ਨੋਟਿਸ ਭੇਜਿਆ ਹੈ। ਨੋਟਿਸ ਅਨੁਸਾਰ ਰਜ਼ੀਆ ਸੁਲਤਾਨਾ ਚੰਡੀਗੜ੍ਹ ਸਥਿਤ ਆਪਣਾ ਸਰਕਾਰੀ ਘਰ ਖਾਲੀ ਕਰਨ ਸਮੇਂ 5 ਲੱਖ ਤੋਂ ਵੱਧ ਦਾ ਫਰਨੀਚਰ ਆਪਣੇ ਨਾਲ ਲੈ ਗਏ ਹਨ ਜਿਸ ਵਿਚ ਐਲਈਡੀ-ਫਰਿੱਜ ਆਦਿ ਹੋਰ ਬਹੁਤ ਸਾਰਾ ਸਮਾਨ ਸ਼ਾਮਲ ਹਨ। ਸਰਕਾਰ ਨੇ ਨੋਟਿਸ ਵਿੱਚ ਉਸ ਨੂੰ ਫਰਨੀਚਰ ਵਾਪਸ ਕਰਨ ਜਾਂ ਜੁਰਮਾਨਾ ਭਰਨ ਲਈ ਕਿਹਾ ਹੈ।
ਸਰਕਾਰੀ ਸਮਾਨ ਦੀ ਕੁੱਲ ਕੀਮਤ 5 ਲੱਖ 66 ਹਜ਼ਾਰ 950 ਰੁਪਏ ਦੱਸੀ ਗਈ ਹੈ। ਵਿਭਾਗ ਵੱਲੋਂ ਇਸ ਸਰਕਾਰੀ ਸਮਾਨ ਨੂੰ ਵਾਪਸ ਦੇਣ ਲਈ ਕਿਹਾ ਗਿਆ ਹੈ ਜਾਂ ਫਿਰ ਬਣਦਾ ਖਰਚਾ ਜਮਾਂ ਕਰਵਾਉਣ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵੀ ਸਰਕਾਰੀ ਫਰਨੀਚਰ ਦੀ ਵਸੂਲੀ ਲਈ ਨੋਟਿਸ ਜਾਰੀ ਹੋਇਆ ਸੀ।