ਚੰਡੀਗੜ੍ਹ, 15 ਅਪ੍ਰੈਲ 2022 – ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਵਿਰੋਧੀ ਧਿਰ ਨੇ ਦਿੱਲੀ ਦੇ ਮੁੱਖ ਮੰਤਰੀ ਨਾਲ ਪੰਜਾਬ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਲੈ ਕੇ ਮਾਨ ਸਰਕਾਰ ਦੀ ਆਲੋਚਨਾ ਕੀਤੀ ਸੀ। ਜਿਸ ਨੂੰ ਲੈ ਕੇ ਮੁਖ ਮੰਤਰੀ ਨੇ ਕਿਹਾ ਸੀ ਕੇ ਉਹ ਆਪਣੇ ਅਫਸਰਾਂ ਨੂੰ ਟ੍ਰੇਨਿੰਗ ਲਈ ਦਿੱਲੀ ਭੇਜਣਗੇ। ਜਿਸ ‘ਤੇ ਵਿਧਾਨ ਸਭ ਦੇ ਵਿਰਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਟਵੀਟ ਕਰਦਿਆਂ ਕਿਹਾ ਕੇ “ਆਪਣੇ ਅਫ਼ਸਰਾਂ ’ਤੇ ਭਰੋਸਾ ਨਹੀਂ, ਪੰਜਾਬ ਦਾ ਰੱਬ ਰਾਖਾ”
ਉਹਨਾਂ ਨੇ ਟਵੀਟ ਕੀਤਾ ਆਏ ਕਿਹਾ ਕਿ…..”ਇਹ ਯਕੀਨ ਨਹੀਂ ਹੋ ਰਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਅਫਸਰਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਕੋਲ ਟ੍ਰੇਨਿੰਗ ਲਈ ਭੇਜਿਆ ਹੈ। ਸਰਕਾਰ ਦਾ ਇਹ ਕਦਮ ਉਨ੍ਹਾਂ ਦੀਆਂ ਕਾਬਲੀਅਤ ਵਿੱਚ ਵਿਸ਼ਵਾਸ ਦੀ ਕਮੀ ਨੂੰ ਦਰਸਾਉਂਦਾ ਹੈ। ਜੇ ਇਹੋ ਹਾਲ ਰਿਹਾ ਤਾਂ ਰੱਬ ਬਚਾਵੇ ਪੰਜਾਬ ਨੂੰ”