ਡੇਰਾਬੱਸੀ, 17 ਅਪ੍ਰੈਲ 2022 – ਡੇਰਾਬੱਸੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਦੇਰ ਰਾਤ ਮੁਬਾਰਕਪੁਰ ਪੁਲਸ ਥਾਣੇ ‘ਤੇ ਛਾਪਾ ਮਾਰਿਆ। ਇਸ ਦੌਰਾਨ MLA ਨੇ ਚੌਕੀ ਇੰਚਾਰਜ ਅਤੇ ਉਸ ਦੇ ਦੋਸਤ ਦਾ ਮੈਡੀਕਲ ਕਰਵਾ ਕੇ ਉਸ ਨੂੰ ਆਪਣੇ ਦੋਸਤ ਨਾਲ ਸ਼ਰਾਬ ਪੀਂਦਿਆਂ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੌਕੇ ‘ਤੇ ਡੀਐਸਪੀ ਡੇਰਾਬੱਸੀ ਨੂੰ ਵੀ ਬੁਲਾਇਆ ਗਿਆ ਸੀ, ਜਿਨ੍ਹਾਂ ਨੇ ਆਪਣੀ ਰਿਪੋਰਟ ਵਿੱਚ ਐਸਐਸਪੀ ਨੂੰ ਥਾਣਾ ਇੰਚਾਰਜ ਨੂੰ ਮੁਅੱਤਲ ਕਰਕੇ ਲਾਈਨ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਪੁਲੀਸ ਥਾਣੇ ਦੀ ਹਦੂਦ ਵਿੱਚ ਸ਼ਰਾਬ ਪੀਣ ਦੀ ਮਨਾਹੀ ਹੈ। ਪਰ ਥਾਣੇ ਇੰਚਾਰਜ ਨੇ ਦੱਸਿਆ ਕਿ ਉਹ ਨਾ ਤਾਂ ਡਿਊਟੀ ’ਤੇ ਸੀ, ਨਾ ਹੀ ਆਪਣੇ ਦਫ਼ਤਰ ਵਿੱਚ ਅਤੇ ਨਾ ਹੀ ਉਸ ਨੇ ਸ਼ਰਾਬ ਪੀਤੀ ਸੀ।
ਦਰਅਸਲ, ਵਿਧਾਇਕ ਕੁਲਜੀਤ ਰੰਧਾਵਾ ਨੇ ਦੱਸਿਆ ਕਿ ਉਹ ਬੀਤੀ ਰਾਤ ਇੱਕ ਧਾਰਮਿਕ ਸਮਾਗਮ ਤੋਂ ਪਰਤ ਰਹੇ ਸਨ। ਰਸਤੇ ਵਿੱਚ ਜਦੋਂ ਉਹ ਮੁਬਾਰਕਪੁਰ ਪੁਲੀਸ ਥਾਣੇ ਦਾ ਹਾਲ ਚਾਲ ਜਾਣਨ ਲਈ ਗਿਆ ਤਾਂ ਇੰਚਾਰਜ ਏਐਸਆਈ ਗੁਲਸ਼ਨ ਕੁਮਾਰ ਆਪਣੇ ਦੋਸਤ ਧੀਰੇਂਦਰ ਨਾਲ ਪੈੱਗ ਲਗਾਉਂਦਾ ਨਜ਼ਰ ਆਇਆ, ਜਿਸ ਦੀ ਵੀਡੀਓ ਵੀ ਬਣਾਈ ਗਈ, ਨੇ ਦੱਸਿਆ ਕਿ ਮੇਜ਼ ‘ਤੇ ਤਿੰਨ ਪੈੱਗ ਅਤੇ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ। ਰੰਧਾਵਾ ਨੇ ਦੋਸ਼ ਲਾਇਆ ਕਿ ਗੁਲਸ਼ਨ ਨੇ ਗਲਤੀ ਮੰਨਣ ਦੀ ਬਜਾਏ ਉਸ ਨਾਲ ਵੀ ਦੁਰਵਿਵਹਾਰ ਕੀਤਾ। ਡੀਐਸਪੀ ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਐੱਸਐੱਸਪੀ ਨੂੰ ਇੰਚਾਰਜ ਨੂੰ ਮੁਅੱਤਲ ਕਰਨ ਅਤੇ ਲਾਈਨ ਹਾਜ਼ਰ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਦੋਵਾਂ ਦਾ ਡੇਰਾਬਸੀ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਥਾਣਾ ਇੰਚਾਰਜ ਦੇ ਖੂਨ ਅਤੇ ਪਿਸ਼ਾਬ ਦੇ ਦੋ-ਦੋ ਸੈਂਪਲ ਲਏ ਗਏ। ਸਿਹਤ ਵਿਭਾਗ ਆਪਣੇ ਪੱਧਰ ‘ਤੇ ਇੱਕ ਸੈੱਟ ਹਸਪਤਾਲ ਦੀ ਜਾਂਚ ਕਰੇਗਾ, ਜਦਕਿ ਦੂਜਾ ਸੈੱਟ ਉਨ੍ਹਾਂ ਨੇ ਨਿੱਜੀ ਤੌਰ ‘ਤੇ ਲੈਬ ਤੋਂ ਟੈਸਟ ਕਰਵਾਉਣ ਲਈ ਭੇਜਿਆ ਹੈ। ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਆਪਣੇ ਦਫ਼ਤਰ ਵਿੱਚ ਸ਼ਰਾਬ ਦਾ ਸੇਵਨ ਕਰਨ ਵਾਲਾ ਵਿਅਕਤੀ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਇਨਸਾਫ਼ ਕਿਵੇਂ ਦਿਵਾ ਸਕੇਗਾ ? ਰੰਧਾਵਾ ਸਾਰੀ ਕਾਰਵਾਈ ਪੂਰੀ ਹੋਣ ਤੱਕ ਰਾਤ ਦੋ ਵਜੇ ਤੱਕ ਹਸਪਤਾਲ ਵਿੱਚ ਮੌਜੂਦ ਰਹੇ।