ਨਵੀਂ ਦਿੱਲੀ, 18 ਅਪ੍ਰੈਲ 2022 – ਸੋਮਵਾਰ ਤੋਂ ਬੈਂਕਿੰਗ ਨਾਲ ਜੁੜੇ ਕੰਮ ਕਰਨ ਵਾਲਿਆਂ ਨੂੰ ਰਾਹਤ ਮਿਲਣ ਵਾਲੀ ਹੈ। ਦੇਸ਼ ਦੇ ਬੈਂਕਾਂ ਦੇ ਗਾਹਕਾਂ ਨੂੰ ਹੁਣ ਆਪਣੇ ਕੰਮ ਲਈ ਇੱਕ ਘੰਟਾ ਹੋਰ ਮਿਲੇਗਾ। ਕਾਰਨ ਇਹ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 18 ਅਪ੍ਰੈਲ 2022 ਤੋਂ ਬੈਂਕਾਂ ਦੇ ਖੁੱਲ੍ਹਣ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਹੁਣ ਬੈਂਕ ਸਵੇਰੇ 9 ਵਜੇ ਖੁੱਲ੍ਹਣਗੇ, ਪਰ ਉਨ੍ਹਾਂ ਦੇ ਬੰਦ ਹੋਣ ਦਾ ਸਮਾਂ ਪਹਿਲਾਂ ਵਾਂਗ ਹੀ ਰਹੇਗਾ।
ਭਾਰਤੀ ਰਿਜ਼ਰਵ ਬੈਂਕ ਨੇ 18 ਅਪ੍ਰੈਲ 2022 ਤੋਂ ਬੈਂਕਾਂ ਦੇ ਖੁੱਲਣ ਦਾ ਸਮਾਂ ਬਦਲ ਦਿੱਤਾ ਹੈ। ਆਰਬੀਆਈ ਦੀਆਂ ਹਦਾਇਤਾਂ ਅਨੁਸਾਰ ਹੁਣ ਸਾਰੇ ਬੈਂਕ ਸਵੇਰੇ 10 ਵਜੇ ਦੀ ਬਜਾਏ ਸਵੇਰੇ 9 ਵਜੇ ਤੋਂ ਖੁੱਲ੍ਹਣਗੇ। ਤੁਹਾਨੂੰ ਦੱਸ ਦੇਈਏ ਕਿ ਬੈਂਕਾਂ ਦੇ ਖੁੱਲਣ ਦੇ ਸਮੇਂ ਵਿੱਚ ਸਿਰਫ ਬਦਲਾਅ ਕੀਤਾ ਗਿਆ ਹੈ, ਬੈਂਕਾਂ ਦੇ ਬੰਦ ਹੋਣ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦਿਨ ਵਿੱਚ ਬੈਂਕਾਂ ਦੇ ਖੁੱਲ੍ਹਣ ਦੇ ਘੰਟੇ ਘਟਾ ਦਿੱਤੇ ਗਏ ਸਨ।
ਹੁਣ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਅਨੁਸਾਰ ਇਸ ਨੂੰ ਮੁੜ ਆਮ ਕਰ ਦਿੱਤਾ ਗਿਆ ਹੈ, ਭਾਰਤੀ ਰਿਜ਼ਰਵ ਬੈਂਕ ਨੇ 18 ਅਪ੍ਰੈਲ 2022 ਤੋਂ ਬੈਂਕਾਂ ਦੇ ਖੁੱਲ੍ਹਣ ਦੇ ਸਮੇਂ ਵਿੱਚ ਬਦਲਾਅ ਕਰ ਦਿੱਤਾ ਹੈ। ਹੁਣ ਸਾਰੇ ਬੈਂਕਾਂ ਦੇ ਖੁੱਲ੍ਹਣ ਦਾ ਸਮਾਂ ਬਦਲ ਕੇ ਸਵੇਰੇ 9 ਵਜੇ ਕਰ ਦਿੱਤਾ ਗਿਆ ਹੈ।
ਇਸ ਨਾਲ ਹੁਣ ਆਮ ਲੋਕ ਜਿਆਦਾ ਸਮੇਂ ਤੱਕ ਬੈਂਕਿੰਗ ਸੁਵਿਧਾਵਾਂ ਦਾ ਲਾਭ ਲੈ ਸਕਣਗੇ। ਦਰਅਸਲ, ਕੋਰੋਨਾ ਮਹਾਮਾਰੀ ਕਾਰਨ ਬੈਂਕਾਂ ਦੇ ਖੁੱਲ੍ਹਣ ਦੇ ਸਮੇਂ ਨੂੰ ਘਟਾ ਦਿੱਤਾ ਗਿਆ ਸੀ, ਜੋ ਹੁਣ ਫਿਰ ਤੋਂ ਆਮ ਕੀਤਾ ਜਾ ਰਿਹਾ ਹੈ। ਇਹ ਨਵੀਂ ਸਹੂਲਤ ਅੱਜ ਸੋਮਵਾਰ 18 ਅਪ੍ਰੈਲ 2022 ਤੋਂ ਦੇਸ਼ ਭਰ ਵਿੱਚ ਲਾਗੂ ਹੋ ਜਾਵੇਗੀ।