ਰੂਪਨਗਰ, 18 ਅਪ੍ਰੈਲ 2022 – ਰੂਪਨਗਰ ਦੇ ਨੇੜੇ ਪਿੰਡ ਕੋਟਲਾ ਨਿਹੰਗ ਕੋਲ ਮਾਲ ਰੇਲ ਗੱਡੀ ਟਰੈਕ ਤੋਂ ਪਲਟ ਗਈ। ਇਹ ਰੇਲ ਹਾਦਸੇ ਐਤਵਾਰ ਰਾਤ 12.15 ਵਜੇ ਹੋਇਆ। ਰੇਲਵੇ ਕਰਮਚਾਰੀਆਂ ਦੇ ਅਨੁਸਰ ਹਾਦਸੇ ਦਾ ਕਾਰਣ ਰੇਲ ਗੱਡੀ ਸਾਹਮਣੇ ਅਚਾਨਕ ਅਵਾਰਾ ਸਾਨ੍ਹ ਆਉਣ ਨਾਲ ਹੋਇਆ ।
ਹਾਦਸੇ ਵਿਚ ਰੇਲ ਗੱਡੀ ਡਰਾਇਵਰ ਤੇ ਦੋ ਹੋਰ ਕਰਮਚਾਰੀਆਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਰੇਲ ਕਰਮਚਾਰੀ ਨੇ ਦੱਸਿਆ ਕਿ ਇਹ ਮਾਲ ਗੱਡੀ ਖਾਲੀ ਸੀ ਜੋ ਕਿ ਥਰਮਲ ਪਲਾਂਟ ਰੂਪਨਗਰ ਤੋਂ ਕੋਲਾ ਖਾਲੀ ਕਰਕੇ ਵਾਪਸ ਅੰਬਾਲਾ ਜਾ ਰਹੀ ਸੀ।
ਰੇਲ ਕਰਮਚਾਰੀ ਨੇ ਦੱਸਿਆ ਕਿ ਮਾਲ ਗੱਡੀ ਦਾ ਨੰਬਰ ਨਹੀਂ ਹੁੰਦਾ ਹੈ। ਇਸ ਰੇਲ ਗੱਡੀ ਨਾਲ 16 ਡੱਬੇ ਸਨ। ਹਾਦਸੇ ਤੋਂ ਬਾਅਦ ਚੰਡੀਗੜ੍ਹ-ਊਨਾ ਰੇਲ ਆਵਾਜਾਈ ਬੰਦ ਕਰ ਦਿਤੀ ਹੈ। ਡੀਆਰਐਮ ਅੰਬਾਲਾ ਗੁਰਿੰਦਰ ਮੋਹਨ ਸਿੰਘ ਨੇ ਦੱਸਿਆ ਕਿ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਅਤੇ ਅੱਜ ਸੋਮਵਾਰ ਸ਼ਾਮ ਤੱਕ ਰੇਲ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ।