ਪਿਸਤੌਲ ਦੀ ਨੋਕ ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼

  • ਹਥਿਆਰਾਂ ਸਮੇਤ 03 ਦੋਸ਼ੀ ਕਾਬੂ, ਜਦਕਿ 4 ਭੱਜਣ ਵਿਚ ਕਾਮਯਾਬ

ਤਰਨ ਤਾਰਨ, 21 ਅਪ੍ਰੈਲ 2022 – ਜ਼ਿਲ੍ਹਾ ਤਰਨ ਤਾਰਨ ਵਿਚ ਪਿਛਲੇ ਦਿਨੀ ਹੋਈਆਂ ਲੁੱਟਾਂ ਖੋਹਾਂ ਅਤੇ ਚੋਰੀਆਂ ਨੂੰ ਟਰੇਸ ਕਰਨ ਅਤੇ ਅੱਗੇ ਤੋਂ ਰੋਕਣ ਲਈ ਵਿਸ਼ਾਲਜੀਤ ਸਿੰਘ ਪੀ.ਪੀ.ਐਸ (ਐਸ.ਪੀ ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਵਿਸ਼ੇਸ ਟੀਮਾਂ ਗੱਠਿਤ ਕੀਤੀਆ ਗਈਆਂ ਸਨ। ਜਿਹਨਾਂ ਵੱਲੋਂ ਪਿਛਲੇ ਦਿਨਾਂ ਤੋਂ ਅਜਿਹੀਆਂ ਵਾਰਦਾਤਾਂ ਨੂੰ ਟਰੇਸ ਕਰਨ ਅਤੇ ਰੋਕਣ ਲਈ ਲਗਾਤਾਰ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਸੀ ਅਤੇ ਟੈਕਨੀਕਲ ਤੱਥਾਂ ਦੇ ਅਧਾਰ ‘ਤੇ ਮੁਲਜ਼ਮਾਂ ‘ਤੇ ਨਿਗਾਰਨੀ ਰੱਖਦੇ ਹੋਏ ਸਪੈਸ਼ਲ ਨਾਕੇ ਲਗਾਏ ਜਾ ਰਹੇ ਸਨ।

ਜਿਸ ਤਹਿਤ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਪਾਰਟੀ ਨੇ ਮੁਖਬਰ ਦੀ ਇਤਲਾਹ ‘ਤੇ ਰੇਡ ਕਰਕੇ ਕਰਨਦੀਪ ਸਿੰਘ ਉਰਫ ਕਰਨ ਪੁੱਤਰ ਸਵਿੰਦਰ ਸਿੰਘ ਵਾਸੀ ਰੂੜੀਵਾਲਾ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਚੋਹਲਾ ਸਾਹਿਬ ਅਤੇ ਹਰਮਨਜੀਤ ਸਿੰਘ ਉਰਫ ਹਰਮਨ ਪੁੱਤਰ ਗੁਰਬਖਸ਼ ਸਿੰਘ ਵਾਸੀ ਟਾਂਡਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇਕ ਪਿਸਤੌਲ ਦੇਸੀ 315 ਬੋਰ 3 ਰੌਦ ਜਿੰਦਾ 315 ਬੋਰ, ਦੋ ਦਾਤਰ ਹਥਿਆਰਾਂ ਦੀ ਨੋਕ ਤੇ ਖੋਈ ਇਨੋਵਾ ਗੱਡੀ ਬ੍ਰਾਮਦ ਕੀਤੀ ਗਈ ਹੈ। ਬਾਕੀ 4 ਦੋਸ਼ੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਜਿਹਨਾਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਟੀਮਾ ਲਗਾਈਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕੇ ਮੁਲਜ਼ਮਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿਸਤਾਨ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਉਸਦੇ ਪਰਿਵਾਰ ਤੇ ਜਨਲੇਵਾ ਹਮਲਾ

ਜਦੋਂ ਕਣਕ ਨੂੰ ਲੱਗੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਲੈ ਕੇ ਖੁਦ ਪਹੁੰਚੀ MLA