ਚੰਡੀਗੜ੍ਹ, 21 ਅਪ੍ਰੈਲ 2022 – ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵਲੋਂ ਜਾਰੀ ਤਾਜਾ ਹੁਕਮਾਂ ‘ਚ ਰਾਜ ਦੇ ਸਮੂਹ ਡਿਪਟੀ ਕਮਿਸ਼ਨਰ, ਕਮਿਸ਼ਨਰਾਂ, ਜ਼ੋਨਲ ਆਈ.ਜੀ.ਪੀਜ, ਪੁਲਿਸ ਕਮਿਸ਼ਨਰ, ਡੀ.ਆਈ.ਜੀਜ਼ ਅਤੇ ਜ਼ਿਲ੍ਹਾ ਪੁਲਿਸ ਮੁਖੀਆ ਨੂੰ ਭੇਜੇ ਪੱਤਰ ‘ਚ ਕਿਹਾ ਹੈ ਕਿ ਕੁਝ ਰਾਜਾਂ ਅਤੇ ਯੂ.ਟੀ.ਐੱਸ. ਵਿਚ ਕੋਵਿਡ ਦੇ ਕੇਸਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ, ਪੰਜਾਬ ਰਾਜ ਦੇ ਸਾਰੇ ਵਸਨੀਕਾਂ ਨੂੰ ਵੀ ਭੀੜ ਵਾਲੀਆਂ ਥਾਵਾਂ ‘ਤੇ ਜਨਤਕ ਆਵਾਜਾਈ ਜਿਵੇਂ ਬੱਸਾਂ, ਰੇਲ ਗੱਡੀਆਂ, ਹਵਾਈ ਜਹਾਜ਼, ਟੈਕਸੀ ਸਮੇਤ ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਟਮੈਂਟਲ ਸਟੋਰ ਆਦਿ ਤੋਂ ਇਲਾਵਾ ਕਲਾਸ ਰੂਮ, ਦਫ਼ਤਰ-ਕਮਰੇ, ਇਨਡੋਰ ਇਕੱਠ ਆਦਿ ਮੌਕੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ।