ਚੰਡੀਗੜ੍ਹ, 21 ਅਪ੍ਰੈਲ 2022 – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀਰਵਾਰ ਨੂੰ ਰਾਜਪਾਲ ਬੀਐੱਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਸਿੱਧੂ ਨੂੰ ਪੰਜਾਬ ਨਾਲ ਸਬੰਧਤ ਮਸਲਿਆਂ ਸਬੰਧੀ ਮੰਗ ਪੱਤਰ ਸੌਂਪਿਆ। ਇਸ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਰਬੜ ਸਟੈਂਡ ਦੇ ਮੁੱਖ ਮੰਤਰੀ ਬਣ ਕੇ ਰਹਿ ਗਏ ਹਨ। ਜੋ ਚਾਬੀ ‘ਤੇ ਚਲਦੇ ਹਨ।
ਸਿੱਧੂ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਮਾਨ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਪੰਜਾਬ ‘ਚ ਅੰਗਰੇਜ਼ਾਂ ਦੇ ਆਉਣ ਦੀ ਗੱਲ ਦੂਰ, ਜੇਕਰ ਇਹੀ ਸਥਿਤੀ ਰਹੀ ਤਾਂ 3 ਕਰੋੜ ਪੰਜਾਬੀ ਵੀ ਪੰਜਾਬ ਛੱਡ ਕੇ ਭੱਜ ਜਾਣਗੇ। ਸਿੱਧੂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਮੈਂ ਦਿੱਲੀ ਜਾ ਕੇ ਇਹ ਮੁੱਦੇ ਉਠਾਵਾਂਗਾ। ਸਿੱਧੂ ਨੇ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਖਿਲਾਫ ਦਰਜ ਕੀਤੇ ਗਏ ਕੇਸ ਦਾ ਵੀ ਵਿਰੋਧ ਕੀਤਾ। ਸਿੱਧੂ ਨੇ ਕਿਹਾ ਕਿ ਜਿਸ ਦਿਨ ਉਹ ਪੇਸ਼ ਹੋਣ ਲਈ ਆਉਣਗੇ, ਮੈਂ ਵੀ ਉਨ੍ਹਾਂ ਦਾ ਸਾਥ ਦੇਵਾਂਗਾ।
ਵੱਖ-ਵੱਖ ਮੁੱਦਿਆਂ ‘ਤੇ ਘਿਰੀ ਮਾਨ ਸਰਕਾਰ, ਜਿਵੇਂ ਕਿ…..
- ਪੰਜਾਬ ਵਿੱਚ ਬਿਜਲੀ ਦਾ ਸੰਕਟ ਹੈ। ਪਿੰਡਾਂ ਨੂੰ ਸਿਰਫ਼ 2 ਘੰਟੇ ਬਿਜਲੀ ਮਿਲ ਰਹੀ ਹੈ। ਫਿਲਹਾਲ 15,000 ਮੈਗਾਵਾਟ ਬਿਜਲੀ ਦੀ ਲੋੜ ਪਵੇਗੀ। ਇਹ ਕਿਵੇਂ ਪੂਰਾ ਹੋਵੇਗਾ ?
- ਯੂਕਰੇਨ-ਰੂਸ ਜੰਗ ਕਾਰਨ ਕਣਕ ਦੀ ਘਾਟ ਹੈ। ਇਸ ਨਾਲ ਕੀਮਤਾਂ ਵਧ ਗਈਆਂ ਹਨ। ਸਾਰਾ ਰਿਸ਼ਕ ਕਿਸਾਨਾਂ ਲੈਂਦੇ ਹਨ। ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲਣਾ ਚਾਹੀਦਾ ਹੈ।
- ਪੰਜਾਬ ਵਿੱਚ ਲੋਕਾਂ ਦੇ ਜਾਨ-ਮਾਲ ਦੀ ਰਾਖੀ ਨਹੀਂ ਕੀਤੀ ਜਾ ਰਹੀ ਹੈ। ਇੱਥੇ ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ। 40 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੀਐਮ ਹਿਮਾਚਲ ਦੀਆਂ ਠੰਡੀਆਂ ਵਾਦੀਆਂ ਵਿੱਚ ਘੁੰਮ ਰਹੇ ਸਨ। ਪੰਜਾਬ ਦੀ ਚਿੰਤਾ ਛੱਡ ਕੇ ਗੁਜਰਾਤ ਜਾ ਰਹੇ ਹਨ।
- ਪੰਜਾਬ ਦੇ ਪੈਸੇ ‘ਤੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ‘ਚ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬੀਆਂ ਦੇ ਖੂਨ ਪਸੀਨੇ ਨਾਲ ਗੁਜਰਾਤ-ਹਿਮਾਚਲ ਵਿੱਚ ਇਸ਼ਤਿਹਾਰ ਕਿਉਂ ਦਿੱਤੇ ਜਾ ਰਹੇ ਹਨ?
- ਪੰਜਾਬ ਪੁਲਿਸ ਦਾ ਸਿਆਸੀਕਰਨ ਹੋ ਰਿਹਾ ਹੈ। ਇੱਥੇ ਲੋਕ ਮਰ ਰਹੇ ਹਨ। ਗੋਲੀਆਂ ਚੱਲ ਰਹੀਆਂ ਹਨ, ਤੇ ਕਬਜ਼ਾ ਹੋ ਰਹੇ ਹਨ, ਫਿਰੌਤੀਆਂ ਦੀ ਮੰਗ ਕੀਤੀ ਜਾ ਰਹੀ ਹੈ। ਇੱਥੇ ਹੀ ਕਾਰਵਾਈ ਛੱਡ ਕੇ ਪੰਜਾਬ ਪੁਲਿਸ ਕੇਜਰੀਵਾਲ ਖਿਲਾਫ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਖਿਲਾਫ ਪਰਚੇ ਦਰਜ ਕਰ ਰਹੀ ਹੈ।
- ਸੁਸ਼ੀਲ ਗੁਪਤਾ (ਹਰਿਆਣਾ ਵਿੱਚ ਆਪ ਦੇ ਇੰਚਾਰਜ) ਕੋਲ ਐਸਵਾਈਐਲ ਬਾਰੇ ਬੋਲਣ ਦੀ ਤਾਕਤ ਨਹੀਂ ਹੈ। ਅਸਲ ਵਿੱਚ ਕੇਜਰੀਵਾਲ ਗੁਪਤਾ ਦੇ ਅੰਦਰ ਹੀ ਬੋਲ ਰਿਹਾ ਹੈ। ਇੰਨਾ ਸਮਝ ਲਵੋ ਕਿ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿੱਤੀ ਜਾਵੇਗੀ। ਜੇ ਹਿੰਮਤ ਹੈ ਤਾਂ ਪਾਣੀ ਦੇ ਕੇ ਦੇਖੋ । ਸਿੱਧੂ ਸਭ ਤੋਂ ਅੱਗੇ ਹੋਣਗੇ।