ਲੁਧਿਆਣਾ ‘ਚ ਫੈਕਟਰੀ ਨੂੰ ਲੱਗੀ ਅੱਗ: ਸਾਰਾ ਸਾਮਾਨ ਸੜ ਕੇ ਸੁਆਹ

ਲੁਧਿਆਣਾ, 21 ਅਪ੍ਰੈਲ 2022 – ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਨੇੜੇ ਕੋਰਸਨ ਸਪਿਨਿੰਗ ਮਿੱਲ (ਕਪਾਹ) ਵਿੱਚ ਵੀਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਜਿਵੇਂ ਹੀ ਮਜ਼ਦੂਰਾਂ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਹ ਆਪਣਾ ਬਚਾਅ ਕਰਦੇ ਹੋਏ ਤੁਰੰਤ ਮਿੱਲ ਤੋਂ ਬਾਹਰ ਆ ਗਏ।

ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਹਾਦਸਾ ਵੱਡਾ ਹੋਣ ਕਾਰਨ ਐਸਡੀਐਮ ਦੀਪ ਜੋਤ ਕੌਰ ਮੌਕੇ ’ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਦੀਆਂ ਕਰੀਬ 10 ਗੱਡੀਆਂ ਨੂੰ ਬੁਲਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਵਿੱਚ ਅੱਗ ਬੁਝਾਊ ਯੰਤਰ ਨਹੀਂ ਰੱਖਿਆ ਗਿਆ ਸੀ। ਐਸਡੀਐਮ ਦੀਪ ਜੋਤ ਕੌਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਅੱਗ ਬਹੁਤ ਜ਼ਿਆਦਾ ਸੀ ਅਤੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਗਵੰਤ ਮਾਨ ਰਬੜ ਸਟੈਂਪ ਮੁੱਖ ਮੰਤਰੀ – ਨਵਜੋਤ ਸਿੱਧੂ

ਬੈਂਕਾਂ ਦਾ ਕਰਜ਼ਾ ਨਾ ਮੋੜਨ ਵਾਲੇ ਕਿਸਾਨਾਂ ਖਿਲ਼ਾਫ ਮਾਨ ਸਰਕਾਰ ਕਰੇਗੀ ਕਾਰਵਾਈ