ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਹੋਈ ਸਿੱਖਿਆ ਮੰਤਰੀ ਨਾਲ ਮੀਟਿੰਗ

ਚੰਡੀਗੜ੍ਹ, 4 ਅਪ੍ਰੈਲ 2022 – ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਫਾਊਂਡਰ ਮੈਂਬਰ ਵਸ਼ਿੰਗਟਨ ਸਿੰਘ ਸਮੀਰੋਵਾਲ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਮਾਣਯੋਗ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਨਾਲ ਮੇਨ ਸੈਕਟਰੀਏਟ ਚੰਡੀਗੜ੍ਹ ਵਿਖੇ ਉਨ੍ਹਾਂ ਦੇ ਦਫਤਰ ਵਿੱਚ ਹੋਈ ।

ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਸੂਬਾ ਵਿੱਤ ਸਕੱਤਰ ਰਮਨ ਕੁਮਾਰ ਪਠਾਨਕੋਟ, ਜ਼ਿਲ੍ਹਾ ਪ੍ਰਧਾਨ ਸੁਖਰਾਜ ਸਿੰਘ ਬੁੱਟਰ, ਜਨਰਲ ਸਕੱਤਰ ਹਰਪਾਲ ਸਿੰਘ, ਫਾਊਂਡਰ ਮੈਂਬਰ ਕੁਲਜੀਤ ਸਿੰਘ ਮਾਨ ਨੇ ਦੱਸਿਆ ਕਿ ਸਖਾਵੇਂ ਮਾਹੌਲ ਵਿਚ ਹੋਈ ਮੀਟਿੰਗ ਵਿੱਚ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਹੋਈਆਂ ਪ੍ਰਮੋਸ਼ਨਾ ਦੇ ਆਰਡਰ ਤੁਰੰਤ ਜਾਰੀ ਕਰਨ ਅਤੇ ਰਹਿੰਦੀਆਂ ਪ੍ਰਮੋਸ਼ਨਾਂ ਜਲਦ ਕਰਨ ,ਨਾਨ ਟੀਚਿੰਗ, ਈਟੀਟੀ ਤੋਂ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾ ਜਲਦ ਕਰਨ ,ਮੁੱਖ ਅਧਿਆਪਕਾਂ ਦੀਆਂ ਪਦਉਨਤੀਆਂ ਸਬੰਧੀ ਕੋਰਟ ਵਿੱਚ ਪ੍ਰਮੋਸ਼ਨਾਂ ਕਰਨ ਦੀ ਆਗਿਆ ਲੈਣ ਸਬੰਧੀ, 2018 ਦੇ ਸਰਵਿਸ ਰੂਲ ਰੱਦ ਕਰਕੇ ਪੁਰਾਣੇ ਰੂਲ ਬਹਾਲ ਕਰਨ ,ਮਾਸਟਰ ਕੇਡਰ ਤੋਂ ਮੁੱਖ ਅਧਿਆਪਕ ਦਾ 75%ਪ੍ਰਤੀਸ਼ਤ ਕੋਟਾ ਬਹਾਲ ਕਰਨਾ,27-06-2013 ਤੱਕ ਦਾਖ਼ਲਾ ਲੈ ਚੁੱਕੇ ਬਾਹਰਲੇ ਰਾਜਾਂ ਦੀ ਯੂਨੀਵਰਸਿਟੀਆਂ ਤੋਂ ਡਿਗਰੀ ਕਰਨ ਵਾਲੇ ਅਧਿਆਪਕਾਂ ਨੂੰ ਪਦ ਉਨਤ ਕਰਨਾ,ਸਮਾਂ ਬੱਧ ਪ੍ਰਮੋਸ਼ਨ ਨੀਤੀ ਲਾਗੂ ਕਰਨਾ, ਵਾਈਸ ਪ੍ਰਿੰਸੀਪਲ, ਉਪ ਮੁੱਖ ਅਧਿਆਪਕ ਤੇ ਮਿਡਲ ਸਕੂਲਾਂ ਵਿੱਚ ਵੀ ਮੁੱਖ ਅਧਿਆਪਕਾਂ ਦੀਆਂ ਅਸਾਮੀਆਂ ਦੇਣਾ ,ਤਰਸ ਦੇ ਆਧਾਰ ਤੇ ਨਿਯੁਕਤੀ ਲੈਣ ਵਾਲੀਆਂ ਵਿਧਵਾਵਾਂ ਨੂੰ ਟਾਈਪ ਟੈਸਟ ਤੋਂ ਛੋਟ ਦੇਣਾ ਅਤੇ ਟਾਇਪਿੰਗ ਸਪੀਡ ਵੀ ਘੱਟ ਕਰਨਾ,ਸਕੂਲਾਂ ਤੋਂ ਬਾਹਰ ਕੀਤੇ ਅਧਿਆਪਕਾਂ ਨੂੰ ਵਾਪਸ ਸਕੂਲ ਭੇਜਣਾ ਅਤੇ ਸਾਰੇ ਅਣਲੋੜੀਂਦੇ ਪ੍ਰਾਜੈਕਟ ਬੰਦ ਕਰਨਾ,ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਹੋ ਚੁੱਕੀਆਂ ਹਨ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਲੀਵ ਕਰਨਾ , ਨਵੀਂ ਬਦਲੀਆਂ ਮੌਕੇ ਹਰੇਕ ਅਧਿਆਪਕ ਨੂੰ ਇੱਕ ਵਾਰ ਬਦਲੀ ਕਰਾਉਣ ਦਾ ਸਪੈਸ਼ਲ ਮੌਕਾ ਦੇਣਾ , SSA/RMSA ਦੇ ਬਕਾਏ ਅਤੇ ਹੋਰ ਰਹਿੰਦੇ ਮਸਲੇ ਹੱਲ ਕਰਨਾ,ਹਰੇਕ ਸੀਨ. ਸੈਕੰਡਰੀ ਸਕੂਲ ਵਿਚ ਘੱਟੋ ਘੱਟ ਪੰਜ ਅਸਾਮੀਆਂ ਲੈਕਚਰਾਰ ਦੀਆਂ ਦੇਣਾ,ਵਿਦਿਆਰਥੀਆਂ ਕੋਲੋਂ ਲਈ ਜਾਂਦੀ 800 ਰੁਪਏ ਦੀ ਸਰਟੀਫਿਕੇਟ ਫੀਸ ਬੰਦ ਕਰਨਾ ਆਦਿ ਮੰਗਾਂ ਤੇ ਸਹਿਮਤੀ ਬਣੀ ਤੇ ਜਲਦ ਹੀ ਇਹਨਾ ਨੂੰ ਅਮਲੀ ਰੂਪ ਦੇਣ ਦਾ ਭਰੋਸਾ ਦਿੱਤਾ ।

ਇਸਤੋਂ ਇਲਾਵਾ ਵਿੱਤੀ ਮੰਗਾਂ ਵਿੱਚ ਪੇ ਕਮਿਸ਼ਨ ਦੀ ਰਿਪੋਰਟ ਨੂੰ ਮੁਕੰਮਲ ਰੂਪ ਵਿੱਚ ਲਾਗੂ ਕਰਨਾ ,24 ਕੈਟਾਗਰੀ ਦਾ ਮਸਲਾ ਹੱਲ ਕਰਨਾ ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਰੋਕਿਆ ਗਿਆ ਰੂਰਲ ਭੱਤਾ, ਬਾਰਡਰ ਏਰੀਆ ਭੱਤਾ ਤੇ ਹੋਰ ਭੱਤੇ ਜਲਦ ਲਾਗੂ ਕਰਨੇ ,ACP ਚ ਹਾਇਰ ਗ੍ਰੇਡ ਪੇਅ ਦੇਣਾ ,ਮੁਲਾਜ਼ਮਾਂ ਦੇ ਹੱਕ ਵਿੱਚ ਹੋ ਜਾਂਦੇ ਕਿਸੇ ਵੀ ਫ਼ੈਸਲੇ ਨੂੰ ਜਨਰਲਾਈਜ਼ ਕਰਨਾ ਅਤੇ ਮੁਲਾਜ਼ਮਾਂ ਲਈ ਕੈਸ਼ਲੈੱਸ ਇਲਾਜ ਦੀ ਸੁਵਿਧਾ ਲਾਗੂ ਕਰਨਾ ਆਦਿ ਆਦਿ ਮੰਗਾਂ ਜਲਦ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਨਾਲ ਡਿਸਕਸ ਕਰਕੇ ਹੱਲ ਕਰਨ ਦ‍ਾ ਭਰੋਸਾ ਦਿੱਤਾ । ਇਸ ਤੋਂ ਇਲਾਵਾ ਜਥੇਬੰਦੀ ਨੂੰ ਜਲਦ ਦੁਬਾਰਾ ਪੈਨਲ ਮੀਟਿੰਗ ਦੇ ਕੇ ਮੰਨੀਆਂ ਮੰਗਾਂ ਦਾ ਰਿਵਿਊ ਕੀਤਾ ਜਾਵੇਗਾ । ਇਸ ਸਮੇਂ ਹਾਜ਼ਰ ਸਾਥੀਆਂ ਵਿਚ ਮਨਜਿੰਦਰ ਸਿੰਘ ਢਿਲੋੰ, ਰਾਜਿੰਦਰ ਭੰਡਾਰੀ ,ਧਰਮਜੀਤ ਸਿੰਘ ਢਿੱਲੋਂ,ਮਨਜਿੰਦਰ ਸਿੰਘ ਢਿੱਲੋਂ , ਸੰਦੀਪ ਕੁਮਾਰ ਦੁਰਗਾਪੁਰ, ਇੰਦਰਪਾਲ ਸਿੰਘ ਮੋਗਾ, ਬਲਰਾਜ ਸਿੰਘ ਕੋਕਰੀ ਕਲਾਂ ,ਸੁਖਬੀਰ ਸਿੰਘ ਛਾਪਾ, ਕੁਲਦੀਪ ਸਿੰਘ ਬਰਨਾਲਾ ,ਲਖਵੀਰ ਗੋਜਰਾ,ਚਰਨਜੀਤ ਸਿੰਘ ਤੇ ਅਵਤਾਰ ਸਮਾਲਸਰ ਆਦਿ ਸ਼ਾਮਿਲ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ: ‘ਆਪ’

ਦੁਬਈ ‘ਚ ਕੰਮ ਕਰਦੇ ਨੌਜਵਾਨ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ, ਮ੍ਰਿਤਕ ਸਰੀਰ ਪੁੱਜਿਆ ਭਾਰਤ