ਤਾਮਿਲਨਾਡੂ ‘ਚ ਮੰਦਰ ਦੀ ਰਥ ਯਾਤਰਾ ਦੌਰਾਨ ਕਰੰਟ ਲੱਗਣ ਕਾਰਨ 2 ਬੱਚਿਆਂ ਸਮੇਤ 11 ਦੀ ਮੌਤ

ਤਾਮਿਲਨਾਡੂ, 27 ਅਪ੍ਰੈਲ 2022 – ਤਾਮਿਲਨਾਡੂ ਦੇ ਤੰਜਾਵੁਰ ਜ਼ਿਲ੍ਹੇ ‘ਚ ਇਕ ਮੰਦਰ ਦੀ ਰੱਥ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਬੁੱਧਵਾਰ ਤੜਕੇ 11 ਲੋਕਾਂ ਦਾ ਰੱਥ ਬਿਜਲੀ ਦੀਆਂ ਤਾਰਾਂ ਹੇਠ ਆਉਣ ਕਾਰਨ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਇਸ ਹਾਦਸੇ ‘ਚ 15 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਸੂਬੇ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਪੀੜਤਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਹ ਅੱਜ ਸਵੇਰੇ 11:30 ਵਜੇ ਤੰਜਾਵੁਰ ਪਹੁੰਚਣਗੇ, ਜਿੱਥੇ ਉਹ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਜ਼ਖਮੀਆਂ ਨੂੰ ਮਿਲਣਗੇ।

ਤੰਜਾਵੁਰ ਦੇ ਕਾਲੀਮੇਡੂ ਦੇ ਮੰਦਰ ਵਿੱਚ 94ਵਾਂ ਅਪਰ ਗੁਰੂਪੂਜਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਵਿਚ ਹਿੱਸਾ ਲੈਣ ਲਈ ਮੰਗਲਵਾਰ ਰਾਤ ਤੋਂ ਹੀ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਰੱਥ ਯਾਤਰਾ ਇੱਕ ਮੋੜ ਤੋਂ ਲੰਘ ਰਹੀ ਸੀ ਕਿ ਇਸ ਦੌਰਾਨ ਰੱਥ ‘ਤੇ ਖੜ੍ਹੇ ਲੋਕ ਹਾਈ ਵੋਲਟੇਜ ਤਾਰ ਦੀ ਲਪੇਟ ‘ਚ ਆ ਗਏ।

9 ਫੁੱਟ ਉੱਚੇ ਰੱਥ ਨੂੰ ਫੁੱਲਾਂ ਅਤੇ ਰੌਸ਼ਨੀਆਂ ਨਾਲ ਸਜਾਇਆ ਗਿਆ ਸੀ। ਰੱਥ ਦੀਆਂ ਲਾਈਟਾਂ ਨੂੰ ਬਿਜਲੀ ਦੇਣ ਲਈ ਜਨਰੇਟਰ ਵੀ ਲਗਾਇਆ ਗਿਆ ਸੀ। ਜ਼ਖ਼ਮੀਆਂ ਵਿੱਚ ਜਨਰੇਟਰ ਆਪਰੇਟਰ ਵੀ ਸ਼ਾਮਲ ਹੈ।

ਤਿਰੂਚਿਰਾਪੱਲੀ ਕੇਂਦਰੀ ਜ਼ੋਨ ਦੇ ਆਈਜੀਪੀ, ਵੀ ਬਾਲਕ੍ਰਿਸ਼ਨਨ ਨੇ ਕਿਹਾ ਕਿ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਘਟਨਾ ਤੋਂ ਬਚਣ ਲਈ ਮੰਦਰ ਨੂੰ ਜਾਣ ਵਾਲੇ ਰਸਤੇ ਦੀ ਬਿਜਲੀ ਸਪਲਾਈ ਆਮ ਤੌਰ ‘ਤੇ ਬੰਦ ਕਰ ਦਿੱਤੀ ਜਾਂਦੀ ਹੈ। ਪਰ ਇਸ ਵਾਰ ਰੱਥ ਦੀ ਉਚਾਈ ਇੰਨੀ ਜ਼ਿਆਦਾ ਨਹੀਂ ਸੀ ਕਿ ਹਾਈ ਵੋਲਟੇਜ ਲਾਈਨ ਨੂੰ ਛੂਹ ਸਕੇ। ਇਸ ਲਈ ਇਸ ਵਾਰ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਗਈ। ਹਾਲਾਂਕਿ ਰੱਥ ‘ਤੇ ਸਾਮਾਨ ਹੋਣ ਕਾਰਨ ਇਸ ਦੀ ਉਚਾਈ ਵਧ ਗਈ ਅਤੇ ਇਹ ਹਾਦਸਾ ਵਾਪਰ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਮਾਗਮਾਂ ‘ਚ ਪਾਣੀ ਦੀ ਪਲਾਸਟਿਕ ਬੋਤਲ ਤੇ ਗੁਲਦਸਤੇ ਦੇਣ ‘ਤੇ ਪਾਬੰਦੀ

ਕੋਰੋਨਾ ‘ਤੇ ਮੋਦੀ ਦੀ ਸਮੀਖਿਆ ਮੀਟਿੰਗ: ਅੱਜ ਸਾਰੇ ਮੁੱਖ ਮੰਤਰੀਆਂ ਨਾਲ ਕਰਨਗੇ ਮੀਟਿੰਗ