ਚੰਡੀਗੜ੍ਹ, 27 ਅਪ੍ਰੈਲ 2022 – ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪ੍ਰਸਿੱਧ ਕਵੀ ਕੁਮਾਰ ਵਿਸ਼ਵਾਸ ਦੀ ਪਟੀਸ਼ਨ ‘ਤੇ ਬਹਿਸ ਪੂਰੀ ਹੋ ਗਈ ਹੈ। ਹਾਈਕੋਰਟ ਨੇ ਹੁਣ ਫੈਸਲਾ ਸੋਮਵਾਰ ਤੱਕ ਸੁਰੱਖਿਅਤ ਰੱਖ ਲਿਆ ਹੈ। ਪੰਜਾਬ ਪੁਲਿਸ ਨੇ ਵਿਸ਼ਵਾਸ ਨੂੰ ਕੱਲ੍ਹ ਰੋਪੜ ਥਾਣੇ ਵਿੱਚ ਤਲਬ ਕੀਤਾ ਹੈ। ਹਾਲਾਂਕਿ, ਕੁਮਾਰ ਵਿਸ਼ਵਾਸਆਉਣਗੇ ਜਾਂ ਨਹੀਂ, ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਅਰਵਿੰਦ ਕੇਜਰੀਵਾਲ ਖਿਲਾਫ ਬਿਆਨ ਦੇਣ ‘ਤੇ ਕੁਮਾਰ ਖਿਲਾਫ ਰੋਪੜ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਕੁਮਾਰ ਨੇ ਪਟੀਸ਼ਨ ਦਾਇਰ ਕਰਕੇ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਫਿਲਹਾਲ ਅੰਤਰਿਮ ਰਾਹਤ ‘ਤੇ ਹਾਈਕੋਰਟ ‘ਚ ਉਨ੍ਹਾਂ ਦੀ ਸੁਣਵਾਈ ਚੱਲ ਰਹੀ ਹੈ।
ਪੰਜਾਬ ਪੁਲਿਸ ਕੁਝ ਦਿਨ ਪਹਿਲਾਂ ਕੁਮਾਰ ਵਿਸ਼ਵਾਸ ਦੇ ਗਾਜ਼ੀਆਬਾਦ ਸਥਿਤ ਘਰ ਪਹੁੰਚੀ ਸੀ। ਕੁਮਾਰ ਨੇ ਖੁਦ ਇਸ ਦੀਆਂ ਤਸਵੀਰਾਂ ਟਵੀਟ ਕੀਤੀਆਂ ਸਨ। ਜਿਸ ਰਾਹੀਂ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਜਿਸ ਦੇ ਇਸ਼ਾਰੇ ‘ਤੇ ਉਹ ਅਜਿਹਾ ਕਰ ਰਿਹਾ ਹੈ, ਉਹ ਪੰਜਾਬ ਅਤੇ ਮਾਨ ਨਾਲ ਧੋਖਾ ਕਰੇਗਾ।