ਦਰਬਾਰ ਸਾਹਿਬ ਦੁਆਲੇ ਸਕੈਨਿੰਗ ਮਸ਼ੀਨਾਂ ਲਾਉਣਾ, ‘ਖੁੱਲ੍ਹੇ ਦਰਸ਼ਨ ਦੀਦਾਰੇ’ ਦੀ ਅਰਦਾਸ ਵਿਰੁੱਧ – ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 28 ਅਪ੍ਰੈਲ (2022) – ਸੁਰੱਖਿਆ ਦੇ ਨਾਮ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਮੁੱਖ ਦੁਆਰਾ ਉੱਤੇ ਸਕੈਨਿੰਗ ਮਸ਼ੀਨਾਂ ਲਾਉਣਾ ਸਿੱਖੀ ਦੇ ਖੁਲ੍ਹੇ ਦਰਸ਼ਨ ਦੀਦਾਰੇ ਕਰਨ ਦੀ ਅਰਦਾਸ ਦਾ ਵਿਰੋਧ ਕਰਨਾ ਅਤੇ ਰੂਹਾਨੀਅਤ ਦੇ ਮਹਾਨ ਕੇਂਦਰ ਨੂੰ ਛੋਟਾ ਕਰਨਾ ਹੈ।
ਗੁਰੂ ਦੀ ਬਖਸ਼ੀਸ ਪ੍ਰਾਪਤ ਕਰਨ ਆਏ ਸ਼ਰਧਾਲੂਆਂ ਨੂੰ ਸਕੈਨਿੰਗ ਮਸ਼ੀਨਾਂ ਵਿੱਚੋਂ ਦੀ ਲੰਘਾਉਣਾ ਉਹਨਾਂ ਦੇ ਧਾਰਮਿਕ ਵਿਸ਼ਵਾਸ ਨੂੰ ਠੇਸ ਪਹੁੰਚਾਉਣਾ ਹੈ। ਪਹਿਲਾਂ ਹੀ ਮੁੱਖ ਦੁਆਰਾ ਉੱਤੇ ਖੜ੍ਹੇ ਕਈ ਸੇਵਾਦਾਰਾਂ ਦੇ ਰੁਖੇ ਵਤੀਰੇ ਬਾਰੇ ਲਗਾਤਾਰ ਸਰਧਾਲੂਆਂ ਵੱਲੋਂ ਸ਼ਕਾਇਤਾਂ ਆਉਂਦੀਆਂ ਰਹਿੰਦੀਆਂ ਹਨ।

ਹੈਰਾਨੀ ਦੀ ਗੱਲ ਹੈ ਕਿ ਅਰਜੈਕਟੀਵ ਕਮੇਟੀ ਨੇ ਕੱਲ ਦੀ ਮੀਟਿੰਗ ਵਿੱਚ ਪੀਟੀਸੀ ਚੈਨਲ ਵੱਲੋਂ ਗੁਰਬਾਣੀ ਪ੍ਰਸਾਰਣ ਕਰਨ ਦੀ ਅਜਾਰੇਦਾਰੀ ਉੱਤੇ ਸਿੱਖ ਸੰਗਤ ਵੱਲੋਂ ਉਠਾਏ ਵਿਰੋਧ ਉੱਤੇ ਕੋਈ ਗਲਬਾਤ ਨਹੀਂ ਕੀਤੀ। ਅਕਾਲ ਤਖਤ ਦੇ ਜਥੇਦਾਰ ਨੇ 8 ਅਪ੍ਰੈਲ 2022 ਨੂੰ ਐਲਾਨ ਕੀਤਾ ਸੀ ਕਿ ਹਫਤੇ ਦੇ ਅੰਦਰ ਕਮੇਟੀ ਆਪਣਾ ਵੈੱਬ ਸਾਈਟ ਤਿਆਰ ਕਰਕੇ ਖੁਦ ਕਮੇਟੀ ਗੁਰਬਾਣੀ ਪ੍ਰਸਾਰਣ ਕਰਨਾ ਸ਼ੁਰੂ ਕਰੇਗਾ। ਕਮੇਟੀ ਵੱਲੋਂ ਜਥੇਦਾਰ ਦੇ ਐਲਾਨ ਉੱਤੇ ਅਮਲ ਨਾ ਕਰਨ ਵਿਰੁੱਧ ਅੱਠ ਕਮੇਟੀ ਮੈਂਬਰਾਂ ਨੇ ਕੁਝ ਦਿਨ ਪਹਿਲਾਂ ਹੀ ਅਕਾਲ ਤਖਤ ਉੱਤੇ ਯਾਦ ਪੱਤਰ ਦਿੱਤਾ ਹੈ।

ਦਰਅਸਲ, ਸਕੈਨਿੰਗ ਮਸ਼ੀਨਾਂ ਲਾਉਣ ਦਾ ਫੈਸਲਾਂ ਕੇਂਦਰੀ ਹਿੰਦੂਤਵੀ ਸਰਕਾਰਾਂ ਦੇ ਇਸ਼ਾਰੇ ਉੱਤੇ ਲਏ ਪਹਿਲੇ ਫੈਸਲਿਆਂ ਦੀ ਲੜੀ ਵਿੱਚ ਹੈ। ਜਿਵੇਂ ਦਰਬਾਰ ਸਾਹਿਬ ਦੇ ਫੌਜੀ ਹਮਲੇ ਤੋਂ ਬਾਅਦ ਗਲਿਆਰਾ ਬਣਾਉਣਾ, ਦਰਬਾਰ ਸਾਹਿਬ ਦੇ ਅੰਦਰ ਸੁਹਿਰਦ ਸਿੱਖਾਂ ਵੱਲੋਂ ਧਾਰਮਿਕ ਮਸਲੇ ਉਠਾਉਣ ਤੋਂ ਰੋਕਣ ਲਈ ਹਥਿਆਰਬੰਦ ਸਾਬਕਾ ਸਿੱਖ ਫੌਜੀਆਂ ਦੀ ਟਾਸਕ ਫੋਰਸ ਬਣਾਉਣਾ ਅਤੇ ਪਰਿਕਰਮਾ ਅੰਦਰਲੇ ਕਮਰਿਆਂ ਦੇ ਦਰਵਾਜੇ ਉਤਾਰ ਦੇਣਾ ਆਦਿ।

ਸਕੈਨਿੰਗ ਮਸ਼ੀਨਾਂ ਵਿੱਚੋ ਲੰਘਾਉਣ ਮਤਲਬ ਦਰਬਾਰ ਸਾਹਿਬ ਵਿੱਚ ਦਾਖਲ ਹੋ ਰਹੇ ਸਾਰੇ ਸ਼ਰਧਾਲੂਆਂ ਉੱਤੇ ਸੱਕ ਕਰਨਾ, ਉਹਨਾਂ ਨੂੰ ਆਉਣ ਤੋਂ ਨਿਰਉਤਸਾਹਿਤ ਕਰਨਾ ਹੈ। ਪਹਿਲਾਂ ਹੀ, ਸਿੱਖਾਂ ਦੀਆਂ ਅਗਲੀਆਂ ਨੌਜਵਾਨ ਪੀੜੀਆਂ ਸਿੱਖੀ ਤੋਂ ਦੂਰ ਹੋ ਰਹੀਆਂ ਹਨ। ਯਾਦ ਰਹੇ, ਕੁਝ ਸਾਲ ਪਹਿਲਾਂ ਸੁਰੱਖਿਆ ਦਸਤੇ, ਸਿੱਖਾਂ ਦੀ ਤਲਾਸੀ ਲੈਕੇ ਅੰਦਰ ਜਾਣ ਦਿੰਦੇ ਸਨ ਜਿਸਦਾ ਅਕਾਲੀ ਦਲ ਅਤੇ ਹੋਰ ਜਥੇਬੰਦੀਆਂ ਨੇ ਪੂਰਾ ਵਿਰੋਧ ਕੀਤਾ ਸੀ।

ਸਕੈਨਿੰਗ ਮਸ਼ੀਨਾਂ ਅੱਜ ਕੱਲ ਦੀ ਉਸੀ ਤਰਜ਼ ਦੀ ਮਜ਼ਬੂਤ ਘੇਰਾਬੰਦੀ ਹੈ ਜਿਸ ਤਰ੍ਹਾਂ ਨਨਕਾਣਾ ਸਾਹਿਬ ਗੁਰਦੁਆਰੇ ਦੇ ਮਹੰਤ ਨਰਾਇਣ ਦਾਸ ਨੇ ਸਿੱਖਾਂ ਨੂੰ 1920 ਵਿੱਚ ਅੰਦਰ ਜਾਣ ਤੋਂ ਰੋਕਣ ਲਈ ਵੱਡੀ ਚਾਰਦਵਾਰੀ/ਦਰਬਾਜ਼ੇ ਖੜ੍ਹੇ ਕੀਤੇ ਸਨ। ਇਓ ਮਹੰਤ ਨੇ ਖੁਲ਼੍ਹੇ ਦਰਸ਼ਨ ਦੀਦਾਰੇ ਉੱਤੇ ਪਾਬੰਦੀ ਲਾ ਦਿੱਤੀ ਸੀ।
ਸਿੰਘ ਸਭਾ, ਪੰਥ ਨੂੰ ਅਪੀਲ ਕਰਦੀ ਹੈ ਕਿ ਕਮੇਟੀ ਨੂੰ ਸਕੈਨਿੰਗ ਮਸ਼ੀਨਾਂ ਲਾਉਣ ਤੋਂ ਰੋਕਿਆ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੰਬ ਨਾਲ ਉਡਾਉਣ ਵਾਲੀ ਚਿੱਠੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਹਾਈ ਅਲਰਟ ‘ਤੇ

BJP ਪੰਜਾਬ ‘ਚ ਇਕੱਲਿਆਂ ਲੜੇਗੀ 4 ਨਿਗਮ ਤੇ ਸੰਗਰੂਰ ਦੀ ਉੱਪ ਚੋਣ, ਕੈਪਟਨ ਅਤੇ ਢੀਂਡਸਾ ਤੋਂ ਕੀਤੀ ਤੌਬਾ