ਪੰਜਾਬ ਵਿਧਾਨ ਸਭਾ ਭਰਤੀ ਘੁਟਾਲਾ: ਸਪੀਕਰ ਕਰਵਾਉਣਗੇ ਜਾਂਚ

ਚੰਡੀਗੜ੍ਹ, 28 ਅਪ੍ਰੈਲ 2022 – ਪੰਜਾਬ ਵਿਧਾਨ ਸਭਾ ‘ਚ ਭਰਤੀ ਘੁਟਾਲੇ ਦੀ ਜਾਂਚ ਹੋਵੇਗੀ। ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਇਸ ਦੀ ਜਾਂਚ ਕਰਵਾਉਣਗੇ। ਇਸ ਦੇ ਲਈ ਹੁਣ ਮਾਨ ਸਰਕਾਰ ਵਿੱਚ ਮੰਤਰੀ ਬਣੇ ਹਰਜੋਤ ਬੈਂਸ ਦੀ ਸ਼ਿਕਾਇਤ ਨੂੰ ਆਧਾਰ ਬਣਾਇਆ ਜਾਵੇਗਾ। ਬੈਂਸ ਨੇ ਦਸਤਾਵੇਜ਼ਾਂ ਦੀ ਮਦਦ ਨਾਲ ਇਸ ਦੀ ਜਾਂਚ ਦੀ ਮੰਗ ਕੀਤੀ ਸੀ। ਜਿਸ ਵਿੱਚ ਦੱਸਿਆ ਗਿਆ ਕਿ ਵਿਧਾਨ ਸਭਾ ਵਿੱਚ ਸਾਬਕਾ ਸਪੀਕਰ ਰਾਣਾ ਕੇਪੀ ਸਮੇਤ ਕਾਂਗਰਸੀਆਂ ਦੇ ਕਰੀਬੀ ਅਤੇ ਰਿਸ਼ਤੇਦਾਰ ਭਰਤੀ ਕੀਤੇ ਗਏ ਹਨ। ਹੁਣ ਸਪੀਕਰ ਵੱਲੋਂ ਪਿਛਲੇ 5 ਸਾਲਾਂ ਵਿੱਚ ਕੀਤੀ ਗਈ ਭਰਤੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾ ਰਹੀ ਹੈ।

ਹਰਜੋਤ ਬੈਂਸ ਨੇ ਕਿਹਾ ਸੀ ਕਿ ਵਿਧਾਨ ਸਭਾ ਵਿੱਚ ਜਿਨ੍ਹਾਂ ਮੁਲਾਜ਼ਮਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਸਿਧਾਰਥ ਠਾਕੁਰ ਸਪੀਕਰ ਦੇ ਦੋਸਤ ਦਾ ਪੁੱਤਰ ਹੈ। ਮਨਜਿੰਦਰ ਵਿਧਾਇਕ ਸੁਰਜੀਤ ਧੀਮਾਨ ਦਾ ਭਤੀਜਾ ਹੈ। ਗੌਰਵ ਠਾਕੁਰ ਸਪੀਕਰ ਦੇ ਰਿਸ਼ਤੇਦਾਰ ਦਾ ਪੁੱਤਰ ਹੈ। ਪ੍ਰਵੀਨ ਕੁਮਾਰ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਦਾ ਭਤੀਜਾ ਹੈ। ਰੋਪੜ ਦੇ ਰਹਿਣ ਵਾਲੇ ਗੌਰਵ ਰਾਣਾ ਅਤੇ ਸੌਰਵ ਰਾਣਾ ਯਾਨੀ ਇੱਕੋ ਘਰ ਦੇ 2 ਭਰਾਵਾਂ ਨੂੰ ਨੌਕਰੀ ਦਿੱਤੀ ਗਈ।

ਮਾਰਕੀਟ ਕਮੇਟੀ ਆਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਦੇ ਪੁੱਤਰ ਰਾਕੇਸ਼ ਕੁਮਾਰ ਨੂੰ ਵੀ ਨੌਕਰੀ ਦਿੱਤੀ ਗਈ। ਜੋ ਕੰਮ ਡੀਸੀ ਦਫਤਰ ਰੋਪੜ ਵਿੱਚ ਹੁੰਦਾ ਹੈ। ਬਠਿੰਡਾ ਦਾ ਅਜੈ ਕੁਮਾਰ ਮਨਪ੍ਰੀਤ ਬਾਦਲ ਦੇ ਕਰੀਬੀ ਦਾ ਪੁੱਤਰ ਹੈ ਅਤੇ ਉਸ ਨਾਲ ਕੰਮ ਕਰਦਾ ਹੈ। ਅਵਤਾਰ ਸਿੰਘ ਸਾਬਕਾ ਕਾਂਗਰਸੀ ਸੰਸਦ ਮੈਂਬਰ ਪਵਨ ਬਾਂਸਲ ਦੇ ਡਰਾਈਵਰ ਦਾ ਪੁੱਤਰ ਹੈ। ਕੁਲਦੀਪ ਮਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਟਾਫ਼ ਮੈਂਬਰ ਦਾ ਪੁੱਤਰ ਹੈ। ਪ੍ਰਮੋਦ ਕੁਮਾਰ ਪੀਆਰਟੀਸੀ ਡਾਇਰੈਕਟਰ ਦਾ ਪੁੱਤਰ ਹੈ। ਅੰਜੂ ਬਾਲਾ ਸਪੀਕਰ ਦੇ ਸਕੱਤਰ ਦੀ ਭਰਜਾਈ ਹੈ।

ਮਲੋਟ ਦੇ ਹਰਸਿਮਰਨਜੀਤ ਨੂੰ ਮਨਪ੍ਰੀਤ ਬਾਦਲ ਦੀ ਸਿਫਾਰਿਸ਼ ‘ਤੇ ਲਾਇਆ ਗਿਆ ਸੀ। ਸੁਮਨਪ੍ਰੀਤ ਕੌਰ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਭਤੀਜੀ ਹੈ। ਲੁਧਿਆਣਾ ਦੇ ਸਰਾਭਾ ਨਗਰ ਦੀ ਗੁਰਪ੍ਰੀਤ ਕੌਰ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਡਰਾਈਵਰ ਦੀ ਬੇਟੀ ਹੈ। ਹਰੀਸ਼ ਕੁਮਾਰ ਰੋਪੜ ਯੋਜਨਾ ਬੋਰਡ ਦੇ ਚੇਅਰਮੈਨ ਹਨ। ਚੰਡੀਗੜ੍ਹ ਦਾ ਹਰਨਾਮ ਸਿੰਘ ਮਨਪ੍ਰੀਤ ਬਾਦਲ ਦੇ ਓਐਸਡੀ ਦਾ ਪੁੱਤਰ ਹੈ।

ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਹਰਿਆਣਾ ਦੇ ਕੈਥਲ ਦੇ ਰਹਿਣ ਵਾਲੇ ਜਸਬੀਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਵਿੱਚ ਕਲਰਕ ਦੀ ਨੌਕਰੀ ਦਿੱਤੀ ਗਈ ਸੀ। ਇਸ ਦੀ ਸਿਫ਼ਾਰਿਸ਼ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ ਸੀ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਰਹਿਣ ਵਾਲੇ ਵਿਕਰਮ ਸਿੰਘ ਨੂੰ ਲਾਅ ਅਫਸਰ ਬਣਾਇਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਕਾਰੀ ਇਨੋਵਾ ‘ਤੇ ਸਿਆਸਤ: ਨੋਟਿਸ ‘ਤੇ ਭੜਕਿਆ ਰੰਧਾਵਾ, ਤਾਂ ਟਰਾਂਸਪੋਰਟ ਮੰਤਰੀ ਨੇ ਦਿੱਤਾ ਜਵਾਬ….

CI ਸਟਾਫ਼ ਫਰੀਦਕੋਟ ਨੇ ਤਿੰਨ ਗੈਂਗਸਟਰ ਕੀਤੇ ਗ੍ਰਿਫਤਾਰ