ਚੰਡੀਗੜ੍ਹ, 30 ਅਪ੍ਰੈਲ 2022 – ਹਰਿਆਣਾ ਦੇ ਸਿਰਸਾ ਵਿੱਚ ਡੇਰਾ ਸੱਚਾ ਸੌਦਾ ਦਾ 74ਵਾਂ ਸਥਾਪਨਾ ਦਿਵਸ ਅਤੇ ਜਾਮ-ਏ-ਇਨਸਾ ਦੀ 15ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੰਸਾ ਨੇ ਪ੍ਰੇਮੀਆਂ ਨੂੰ 10ਵੀਂ ਚਿੱਠੀ ਭੇਜੀ ਹੈ। ਡੇਰਾ ਮੁਖੀ ਨੇ ਇਸ ਵਾਰ ਵੀ ਆਪਣੇ ਗੁਰੂ ਹੋਣ ਦੀ ਗੱਲ ਦੁਹਰਾਈ ਹੈ ਅਤੇ ਇਹੀ ਗੱਲ ਡੇਰਾ ਮੁਖੀ ਨੇ ਆਪਣੇ ਆਖਰੀ ਪੱਤਰ ਵਿੱਚ ਵੀ ਲਿਖੀ ਸੀ।
ਡੇਰਾ ਸਿਰਸਾ ਦੀ ਗੱਦੀ ਨਸ਼ੀਨ ਦੀਆਂ ਅਫ਼ਵਾਹਾਂ ਨੂੰ ਵਿਰਾਮ ਦਿੰਦਿਆਂ ਡੇਰਾ ਮੁਖੀ ਵਲੋਂ ਅੱਜ ਮੁੜ ਤੋਂ ਜੇਲ੍ਹ ਅੰਦਰੋਂ ਆਪਣੀ ਸੰਗਤ ਦੇ ਨਾਂ ਭੇਜੀ ਚਿੱਠੀ ’ਚ ਕਿਹਾ ਹੈ ਕਿ ਉਹ ਕਿਸੇ ਦੀਆਂ ਵੀ ਗੱਲਾਂ ‘ਚ ਨਾ ਆਉਣ, ਗੁਰੂ ਉਹ ਹੀ ਰਹਿਣਗੇ। ਜੇਲ੍ਹ ‘ਚੋਂ ਆਏ ਇਸ ਪੱਤਰ ਬਾਰੇ ਇਹ ਜਾਣਕਾਰੀ ਡੇਰਾ ਸੱਚਾ ਸੌਦਾ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸਾਂਝੀ ਕੀਤੀ ਗਈ ਹੈ ।
ਇਸ ਚਿੱਠੀ ਰਾਹੀਂ ਡੇਰਾ ਮੁਖੀ ਨੇ ਕਿਹਾ ਹੈ ਕਿ ਸਾਈਂ ਸ਼ਾਹ ਮਸਤਾਨਾ ਜੀ ਨੇ ਸੱਚੇ ਸੌਦੇ ਦਾ ਬੀਜ ਬੋਇਆ ਤੇ ਸ਼ਾਹ ਸਤਨਾਮ ਨੇ ਇਸ ਨੂੰ ਸਿੰਜਿਆ ਅਤੇ ਅੱਗੋ ਮੈਨੂੰ ਐੱਮ.ਐੱਸ.ਜੀ. ਦੇ ਤੌਰ ‘ਤੇ ਜਨਤਾ ਦੇ ਵਿਚਕਾਰ ਰਹਿ ਕੇ ਇਸ ਨੂੰ ਰੁੱਖ ਬਣਾਉਣ ਦਾ ਜ਼ਿੰਮਾ ਸੌਂਪਿਆ। ਇਸ ਲਈ ਸਾਧ ਸੰਗਤ ਨੂੰ ਬੇਨਤੀ ਹੈ ਕਿ ਉਹ ਕਿਸੇ ਦੀਆਂ ਵੀ ਗੱਲਾਂ ਨਾ ਆਉਣ, ਗੁਰੂ ਉਹ ਹੀ ਰਹਿਣਗੇ।