ਜ਼ਮੀਨ ਦੇ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ, ਦੋਵਾਂ ਧਿਰਾਂ ਦੇ 5 ਜ਼ਖਮੀ

ਤਰਨਤਾਰਨ, 4 ਮਈ 2022 – ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੱਲੀਆਂ ਵਿੱਚ ਬੀਤੀ 3 ਮਈ ਦੀ ਸ਼ਾਮ ਨੂੰ ਜ਼ਮੀਨ ਦੇ ਝਗੜੇ ਨੂੰ ਲੈ ਕੇ ਗੋਲੀਆਂ ਅਤੇ ਇੱਟਾਂ ਰੋੜੇ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝਗੜੇ ‘ਚ 5 ਜਣਿਆ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦਿੰਦਿਆਂ ਰਾਜਬੀਰ ਕੌਰ ਪਤਨੀ ਬੂਟਾ ਸਿੰਘ ਨੇ ਦੱਸਿਆ ਕਿ ਸਾਡਾ ਪਿੰਡ ਦੇ ਸੁਖਦੇਵ ਸਿੰਘ ਨਾਲ ਜ਼ਮੀਨ ਦਾ ਝਗੜਾ ਹੈ ਅਤੇ ਇਸ ਸਬੰਧੀ ਬੱਸ ਅੱਡਾ ਚੌਂਕੀ ‘ਚ ਫੈਸਲਾ ਵੀ ਰੱਖਿਆ ਹੋਇਆ ਹੈ ਪਰ ਸੁਖਦੇਵ ਸਿੰਘ ਨੇ 15-20 ਅਣਪਛਾਤੇ ਵਿਆਕਤੀ ਲਿਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਜਿਸ ਵਿੱਚ ਇਹ ਗੰਭੀਰ ਜਖਮੀ ਹੋ ਗਈ।

ਇਸ ਬਾਰੇ ਜਦੋਂ ਦੂਜੀ ਧਿਰ ਦੇ ਹਰ ਮਿਲਾਪ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਬੂਟਾ ਸਿੰਘ ਨੇ ਸਾਡੇ ਘਰ ਆਣਕੇ ਗੋਲੀਆਂ ਅਤੇ ਇੱਟਾਂ ਰੋੜੇ ਚਲਾਏ ਅਤੇ ਇੱਕ ਗੋਲੀ ਸਾਡੇ ਟਰੈਕਟਰ ਦੇ ਟਾਇਰ ਵਿੱਚ ਲੱਗੀ ਹੈ ਅਤੇ ਸਾਡੇ 4 ਜਣੇ ਜ਼ਖਮੀ ਹੋ ਗਏ ਹਨ।

ਇਸ ਬਾਰੇ  ਚੌਕੀ ਇੰਚਾਰਜ ਬਲਦੇਵ ਸਿੰਘ ਨਾਲ ਗੱਲ ਕੀਤੀ ਤਾ ਉਸ ਨੇ ਦੱਸਿਆ ਕਿ ਇਹਨਾਂ ਲੋਕਾਂ ਦਾ ਜ਼ਮੀਨ ਦਾ ਝਗੜਾ ਹੈ ਅਤੇ ਅੱਜ ਫਿਰ ਝਗੜਾ ਹੋਇਆ ਹੈ ਅਤੇ ਦੋਨਾਂ ਧਿਰਾਂ ਦੇ ਵਿਅਕਤੀ ਜ਼ਖਮੀ ਹੋਏ ਹਨ ਫਿਲਹਾਲ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ। 

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ: ਜੇ ਇਲਾਜ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਇਲਾਜ ਹੋਵੇਗਾ ਬੰਦ – IMA-ਨਰਸਿੰਗ ਹੋਮ ਐਸੋਸੀਏਸ਼ਨ

15 ਮਈ ਤੱਕ ਛੁੱਟੀ ‘ਤੇ ਰਹਿਣਗੇ ਪਟਵਾਰੀ, ਪੰਜਾਬ ‘ਚ ਕੰਮਕਾਜ ਠੱਪ