CM ਬਣਨ ਤੋਂ ਬਾਅਦ ਭਗਵੰਤ ਮਾਨ ਅੱਜ ਪਹਿਲੀ ਵਾਰ ਆਉਣਗੇ ਲੁਧਿਆਣਾ

  • ਮਹਾਰਾਜ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ‘ਤੇ ਪੀਏਯੂ ‘ਚ ਹੋਣ ਵਾਲੇ ਸਮਾਗਮ ‘ਚ ਸ਼ਾਮਲ ਹੋਣਗੇ।

ਲੁਧਿਆਣਾ, 5 ਮਈ 2022 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਸ਼ਹਿਰ ਪਹੁੰਚ ਰਹੇ ਹਨ। ਸੀਐਮ ਮਾਨ ਇੱਥੇ ਪੀਏਯੂ ਵਿਖੇ ਮਹਾਰਾਜ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ‘ਤੇ ਆਯੋਜਿਤ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਸਮਾਗਮ ਹੋਵੇਗਾ। CM ਕਰੀਬ 10.45 ਵਜੇ ਲੁਧਿਆਣਾ ਪਹੁੰਚਣਗੇ।

ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਮੁੱਖ ਮੰਤਰੀ ਰਾਮਗੜ੍ਹੀਆ ਭਾਈਚਾਰੇ ਦੇ ਪਤਵੰਤਿਆਂ ਨੂੰ ਵੀ ਸਨਮਾਨਿਤ ਕਰਨਗੇ। ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਜਨਮ ਦਿਹਾੜੇ ਨੂੰ ਸੂਬਾ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਆਈਜੀਪੀ ਚੀਮਾ ਨੂੰ ਵੱਡੀ ਰਾਹਤ: ਹਾਈ ਕੋਰਟ ਨੇ ਰੱਦ ਕੀਤਾ ਅਗਵਾ ਕਰਨ ਦਾ ਕੇਸ

ਹਰਿਆਣਾ ਦੀ ਧੀ ਬਣੀ ਲੁਧਿਆਣਾ ਨਿਗਮ ਕਮਿਸ਼ਨਰ: ਹੁਸ਼ਿਆਰਪੁਰ ‘ਚ ਡੀ.ਸੀ ਸਮੇਤ ਹੋਰ ਅਹੁਦਿਆਂ ‘ਤੇ ਨਿਭਾਅ ਚੁੱਕੇ ਹਨ ਸੇਵਾਵਾਂ