ਚੰਡੀਗੜ੍ਹ, 5 ਮਈ, 2022: ਪੰਜਾਬ ਦਾ ਨਾਂ ਕੌਮਾਂਤਰੀ ਪੱਧਰ ’ਤੇ ਰੋਸ਼ਨ ਕਰਨ ਵਾਲੀ ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ’ਤੇ ਪਾਬੰਦੀ ਸ਼ੁਦਾ ਦਵਾਈਆਂ ਲੈਣ ਕਾਰਨ ਆਰਜ਼ੀ ਪਾਬੰਦੀ ਲਗਾ ਦਿੱਤੀ ਗਈ ਹੈ।
ਅਥਲੈਟਿਕਸ ਇੰਟੀਗ੍ਰਿਟੀ ਯੂਨਿਟ ਨੇ ਇਕ ਟਵੀਟ ਰਾਹੀਂ ਇਹ ਖ਼ੁਲਾਸਾ ਕੀਤਾ ਤੇ ਦੱਸਿਆ ਹੈ ਕਿ ਵਿਸ਼ਵ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਦਿਆਂ ਕਮਲਪ੍ਰੀਤ ਦੇ ਸੈਂਪਲ ਵਿਚ ਸਟੈਨੋਜ਼ੋਲੋਲ ਪਾਈ ਗਈ ਹੈ ਜੋ ਕਿ ਪਾਬੰਦੀ ਸ਼ੁਦਾ ਪਦਾਰਥ ਹੈ।
ਦੋਸ਼ ਸਾਬਤ ਹੋਣ ‘ਤੇ ਕੌਰ ਨੂੰ ਚਾਰ ਸਾਲ ਤੱਕ ਦੀ ਮੁਅੱਤਲੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਸ਼ਵ ਅਥਲੈਟਿਕਸ (WA) ਦੀ ਐਥਲੈਟਿਕਸ ਇੰਟੈਗਰਿਟੀ ਯੂਨਿਟ (AIU) ਨੇ ਬੁੱਧਵਾਰ ਸ਼ਾਮ ਨੂੰ ਆਪਣੀ ਵੈੱਬਸਾਈਟ ‘ਤੇ ਓਲੰਪੀਅਨ ਡਿਸਕਸ ਥ੍ਰੋਅਰ ਦੇ ਅਸਥਾਈ ਮੁਅੱਤਲ ਦਾ ਐਲਾਨ ਕੀਤਾ ਸੀ।
ਦੱਸਣਯੋਗ ਹੈ ਕਿ ਕਮਲਪ੍ਰੀਤ ਨੇ ਟੋਕੀਓ ਓਲੰਪਿਕਸ ਵਿਚ 6ਵਾਂ ਸਥਾਨ ਹਾਸਲ ਕੀਤਾ ਸੀ, ਜਿਸ ਨਾਲ ਉਹ ਕੌਮਾਂਤਰੀ ਪੱਧਰ ’ਤੇ ਚਰਚਾ ਵਿਚ ਆ ਗਈ ਸੀ।