ਫ਼ਰੀਦਕੋਟ,6 ਮਈ 2022 – ਫ਼ਰੀਦਕੋਟ ਦੇ ਹਲਕਾ ਕੋਟਕਪੂਰਾ ਦੇ ਪਿੰਡ ਹਰੀਣੌ ਨੇੜੇ ਸਕੂਲੀ ਬੱਚਿਆਂ ਨਾਲ ਭਰੀ ਟਾਟਾ ਐੱਸ. ਗੱਡੀ ਪਲਟ ਗਈ। ਜਿਸ ਕਾਰਨ 15 ਬੱਚੇ ਜ਼ਖ਼ਮੀ ਹੋ ਗਏ ਹਨ। ਜਿਹਨਾਂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ‘ਚ ਬੱਚਿਆਂ ਨੂੰ ਦਾਖਲ ਕਰਵਾਇਆ ਗਿਆ ਹੈ। ਜਿਥੇ ਡਾਕਟਰਾਂ ਦੇ ਵੱਲੋਂ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਵਲੋਂ ਏਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜ਼ੇਰੇ ਇਲਾਜ ਵੈਨ ਡਰਾਈਵਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਵੈਨ ਦਾ ਅਚਾਨਕ ਸੰਤੁਲਣ ਵਿਗੜਣ ਕਾਰਨ ਹੋਇਆ ਹੈ। ਸੀਨੀਅਰ ਮੈਡੀਕਲ ਅਫ਼ਸਰ ਹਰਿੰਦਰ ਸਿੰਘ ਗਾਂਧੀ ਨੇ ਦੱਸਿਆ ਕਿ ਡਰਾਈਵਰ ਸਮੇਤ ਚਾਰ ਵਿਦਿਆਰਥੀਆਂ ਨੇ ਜ਼ਿਆਦਾ ਸੱਟਾਂ ਹਨ।
ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਸਕੂਲ ਕੋਹਾਰਵਾਲਾ ਦੇ 10ਵੀਂ ਜਮਾਤ ਦੇ 30 ਬੱਚੇ ਪ੍ਰੀਖਿਆ ਦੇਣ ਲਈ ਰੋਡੀ ਕਪੂਰੇ ਜਾ ਰਹੇ ਸਨ ਜਦੋਂ ਸਕੂਲ ਵੈਨ ਪਿੰਡ ਹਰੀਨੌ ਵਿਖੇ ਪਹੁੰਚੇ ਤਾਂ ਵੈਨ ਦਾ ਸੰਤੁਲਨ ਵਿਗੜਨ ‘ਤੇ ਵੈਨ ਪਲਟ ਗਈ, ਜਿਸ ਕਾਰਨ ਪੰਦਰਾਂ ਵਿਦਿਆਰਥੀ ਜ਼ਖ਼ਮੀ ਹੋ ਗਏ।