ਇੰਜੀਨੀਅਰ ਸੋਹਣਾ ਅਤੇ ਮੋਹਣਾ ਦੀ ਕੀਤੀ ਮਾਨਾਂਵਾਲਾ ਬਦਲੀ, ਐਸ ਐਸ ਏ ਦੀ ਪੋਸਟ ‘ਤੇ ਕੀਤਾ ਤਾਇਨਾਤ

ਅੰਮਿ੍ਤਸਰ, 9 ਮਈ 2022 – ਪੀ ਐਸ ਪੀ ਸੀ ਐਲ ਦੇ ਇੰਜੀਨੀਅਰ ਸੋਹਣਾ ਸਿੰਘ ਅਤੇ ਮੋਹਣਾ ਸਿੰਘ, ਜੋ ਕਿ ਇਕ ਧੜ ਨਾਲ ਜੁੜੇ ਹੋਏ ਭਰਾ ਹਨ, ਦੀ ਬਦਲੀ ਬਿਜਲੀ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਉਨ੍ਹਾਂ ਦੀ ਮੰਗ ਉਤੇ ਮਾਨਾਂਵਾਲਾ ਬਿਜਲੀ ਦਫਤਰ ਦੀ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਉਕਤ ਦੋਵਾਂ ਭਰਾਵਾਂ ਨੂੰ ਵਿਸ਼ਵ ਪ੍ਸਿੱਧ ਸੰਸਥਾ ਭਗਤ ਪੂਰਨ ਸਿੰਘ ਪਿੰਗਲਵਾੜਾ ਨੇ ਪੜਾਇਆ ਅਤੇ ਪਾਲਣ ਪੋਸ਼ਣ ਕੀਤਾ ਹੈ। ਉਕਤ ਦੋਵੇਂ ਇਸ ਵੇਲੇ ਪਾਵਰ ਕਾਲੋਨੀ, ਮਜੀਠਾ ਰੋਡ ਅੰਮਿ੍ਤਸਰ ਵਿਖੇ ਆਰ ਟੀ ਐਮ ਦੀ ਪੋਸਟ ਉਤੇ ਤਾਇਨਾਤ ਹਨ ਅਤੇ ਅਜੇ ਵੀ ਪਿੰਗਲਵਾੜਾ ਦੇ ਮਾਨਾਂਵਾਲਾ ਸਥਿਤ ਕੈਂਪਸ ਵਿੱਚ ਰਹਿੰਦੇ ਹਨ।

ਅੱਜ ਦੋਵੇਂ ਭਰਾ ਸ੍ਰੀ ਹਰਭਜਨ ਸਿੰਘ ਈ ਟੀ ਓ ਨੂੰ ਉਨ੍ਹਾਂ ਦੀ ਰਿਹਾਇਸ਼ ਉਤੇ ਮਿਲੇ ਅਤੇ ਮਾਨਾਂਵਾਲਾ ਤੋਂ ਮਜੀਠਾ ਰੋਡ ਦਫਤਰ ਦੀ ਦੂਰੀ ਦੱਸਕੇ ਆਉਣ ਜਾਣ ਦੀ ਤਕਲੀਫ਼ ਦਾ ਜਿ਼ਕਰ ਕੀਤਾ। ਸ੍ਰੀ ਹਰਭਜਨ ਸਿੰਘ ਨੇ ਉਨ੍ਹਾਂ ਦੀ ਜਾਇਜ਼ ਮੰਗ ਸੁਣਦੇ ਹੋਏ ਪਟਿਆਲਾ ਸਥਿਤ ਪੀ ਐਸ ਪੀ ਸੀ ਐਲ ਦੇ ਮੁੱਖ ਦਫ਼ਤਰ ਨਾਲ ਰਾਬਤਾ ਕੀਤਾ ਅਤੇ ਤਰੁੰਤ ਉਕਤ ਦੋਵੇਂ ਭਰਾਵਾਂ ਦੀ ਬਦਲੀ ਮਾਨਾਂਵਾਲਾ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਰ ਟੀ ਐਮ ਤੋਂ ਐਸ ਐਸ ਏ ਲਗਾਉਣ ਦੀ ਹਦਾਇਤ ਵੀ ਕੀਤੀ, ਜਿਸ ਉੱਤੇ ਕਾਰਵਾਈ ਕਰਦੇ ਹੋਏ ਵਿਭਾਗ ਨੇ ਸੋਹਣਾ ਅਤੇ ਮੋਹਣਾ ਦੀ ਬਦਲੀ ਮਾਨਾਂਵਾਲਾ ਬਿਜਲੀ ਦਫਤਰ ਵਿਖੇ ਐਸ ਐਸ ਏ ਵਜੋਂ ਤਾਇਨਾਤ ਕਰ ਦਿੱਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡੀਜੀਪੀ ਪੰਜਾਬ ਨੇ ਕੋਵਿਡ -19 ਕਰਕੇ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸ਼ਰਧਾਂਜਲੀ ਕੀਤੀ ਭੇਟ, ਪੀੜਤ ਪਰਿਵਾਰਾਂ ਨੂੰ 3 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ

ਨੌਜਵਾਨ ਨੇ ਸਿਵਲ ਹਸਪਤਾਲ ‘ਚ ਲਿਆ ਫਾਹਾ