ਚੰਡੀਗੜ੍ਹ, 12 ਮਈ 2022 – ਪੰਜਾਬ ਭਵਨ ‘ਚ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਸ ਐਸ ਪੀਜ਼ ਤੇ ਡੀਸੀਜ਼ ਨਾਲ ਬੈਠਕ ਕੀਤੀ। ਇਸ ਮੀਟਿੰਗ ‘ਚ ਮਾਨ ਨੇ DCs ਤੇ SSPs ਨੂੰ ਨਿਰਦੇਸ਼ ਦਿੱਤੇ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਾ ਜਾਵੇ।
ਉਹਨਾਂ ਅੱਗੇ ਆਪਣੇ ਅਫਸਰਾਂ ਨੂੰ ਕਿਹਾ ਕਿ “ਨਸ਼ੇ ਖ਼ਿਲਾਫ਼ ਅਸੀਂ ਵੱਡੀ ਜੰਗ ਛੇੜ ਰਹੇ ਹਾਂ…ਨਸ਼ੇ ਦੇ ਵਪਾਰ ‘ਤੇ ਫ਼ੁੱਲ ਸਟਾਪ ਲੱਗਣ ਤੱਕ ਰੁਕਾਂਗੇ ਨਹੀਂ”
ਉਹਨਾਂ ਅੱਗੇ ਕਿਹਾ ਕੇ ਨਸ਼ੇ ਦੇ ਸ਼ਿਕਾਰ ਨੌਜਵਾਨਾਂ ਦੇ ਮੁੜ ਵਸੇਬੇ ਲਈ ਵੀ ਵੱਡੇ ਪੱਧਰ ‘ਤੇ ਯੋਜਨਾ ਬਣਾ ਰਹੇ ਹਾਂ।