ਚੰਡੀਗੜ੍ਹ,12 ਮਈ 2022 – ਚੋਣ ਕਮਿਸ਼ਨ ਨੇ 10 ਜੂਨ ਨੂੰ 15 ਰਾਜਾਂ ਤੋਂ ਖਾਲੀ ਹੋਈਆਂ ਰਾਜ ਸਭਾ ਦੀਆਂ 57 ਖਾਲੀ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ‘ਚ 11 ਸੀਟਾਂ ਯੂਪੀ ਤੋਂ, 6 ਮਹਾਰਾਸ਼ਟਰ ਤੋਂ ਪੰਜਾਬ ਤੋਂ 2 ਸੀਟਾਂ ਹਨ।
ਜਿਸ ਤਹਿਤ ਰਾਜ ਸਭਾ ਲਈ 24 ਮਈ ਤੋਂ 31 ਮਈ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਅਤੇ ਨਾਮ ਵਾਪਸੀ ਦੀ ਆਖਿਰੀ ਮਿਤੀ 3 ਜੂਨ ਹੈ। ਇਸ ਤੋਂ ਬਾਅਦ ਵੋਟਿੰਗ 10 ਜੂਨ ਨੂੰ ਹੋਵੇਗੀ।
ਦੱਸ ਦਈਏ ਕਿ ਕਾਂਗਰਸ ਪਾਰਟੀ ਦੀ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਦੀਆਂ ਬਾਕੀ ਪੰਜਾਂ ਸੀਟਾਂ ਤੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਬਿਨਾਂ ਮੁਕਾਬਲਾ ਹੀ ਰਾਜ ਸਭਾ ਵਿੱਚ ਭੇਜੇ ਜਾ ਚੁੱਕੇ ਹਨ। ਇਸ ਵਾਰ ਵੀ ਐਂਵੇ ਹੀ ਦੇਖਣ ਨੂੰ ਮਿਲ ਸਕਦਾ ਹੈ।