ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੇ ਵਿਧਾਨ ਸਭਾ ਧਰਮਸ਼ਾਲਾ ‘ਤੇ ਖਾਲਿਸਤਾਨੀ ਝੰਡੇ ਲਗਾਉਣ ਵਾਲੇ ਸ਼ਰਾਰਤੀ ਅਨਸਰ ਗ੍ਰਿਫਤਾਰ

  • ਰੂਪਨਗਰ ਪੁਲਿਸ ਤੇ ਹਿਮਾਚਲ ਪੁਲਿਸ ਦੀਆਂ ਟੀਮਾਂ ਨੇ ਸੰਯੁਕਤ ਰੂਪ ਵਿੱਚ ਕਾਰਵਾਈ ਕਰਦਿਆਂ ਦੋਸ਼ੀਆਂ ਦਾ ਕੀਤਾ ਪਰਦਾਫਾਸ਼

ਰੂਪਨਗਰ, 13 ਮਈ 2022: ਐਸ.ਐਸ.ਪੀ ਰੂਪਨਗਰ ਡਾ. ਸੰਦੀਪ ਕੁਮਾਰ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੂਪਨਗਰ ਪੁਲਿਸ ਅਤੇ ਹਿਮਾਚਲ ਪੁਲਿਸ ਦੀਆਂ ਟੀਮਾਂ ਨੇ ਸੰਯੁਕਤ ਰੂਪ ਵਿੱਚ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੇ ਵਿਧਾਨ ਸਭਾ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ‘ਤੇ ਖਾਲਿਸਤਾਨੀ ਝੰਡੇ ਲਗਾਉਣ ਵਾਲੇ ਸ਼ਰਾਰਤੀ ਅਨਸਰ ਗ੍ਰਿਫਤਾਰ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ 12 ਤੇ 13 ਅਪ੍ਰੈਲ 2022 ਦੀ ਦਰਮਿਆਨੀ ਰਾਤ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਾਹਰਲੀ ਚਾਰ-ਦਿਵਾਰੀ ਦੀ ਗਰਿੱਲ ਉੱਤੇ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਦਾ ਪੋਸਟਰ ਲਗਾਇਆ ਗਿਆ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 52 ਮਿਤੀ 13.04.20222 ਯੂ/ਐਸ 124/153-, 153-, 120- ਆਈ.ਪੀ.ਸੀ. ਧਾਰਾ 13,16,18 ਗੈਰ ਕਾਨੂੰਨੀ ਗਿਤੀਵਿਧੀਆਂ ਤਹਿਤ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀ.ਆਈ.ਏ. ਰੂਪਨਗਰ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਸ ਸਬੰਧੀ ਤਕਨੀਕੀ ਤੌਰ ਉੱਤੇ ਟੈਕਨੀਕਲ ਸਰਵਿਲੈਂਸ ਰਾਹੀ ਵੱਖ-ਵੱਖ ਪਹਿਲੂਆਂ ਨਾਲ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਸੀ। ਇਸੇ ਦੌਰਾਨ 7 ਮਈ 2022 ਨੂੰ ਵਿਧਾਨ ਸਭਾ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਦੇ ਬਾਹਰ ਵੀ ਖਾਲਿਸਤਾਨ ਦੇ ਪੋਸਟਰ ਲਗਾਏ ਗਏ ਸਨ, ਜਿਸ ਸਬੰਧੀ ਮੁਕੱਦਮਾ ਨੰਬਰ 77 ਮਿਤੀ 08.05.20222 ਯੂ/ਐਸ 153 ਅਧੀਨ ਥਾਣਾ ਧਰਮਸ਼ਾਲਾ ਹਿਮਾਚਲ ਪ੍ਰਦੇਸ ਵਿਖੇ ਵੀ ਅਣਪਛਾਤੇ ਸ਼ਰਾਤਰੀ ਅਨਸਰਾਂ ਖਿਲਾਫ ਮੁਕੱਦਮਾ ਦਰਜ ਹੋਇਆ ਸੀ।

ਡਾ. ਸੰਦੀਪ ਗਰਗ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਮੁਕੱਦਮਿਆਂ ਦੀ ਤਫਤੀਸ਼ ਸਾਂਝੇ ਤੌਰ ‘ਤੇ ਕਰਦਿਆਂ ਕੱਲ 11 ਅਪ੍ਰੈਲ 2022 ਨੂੰ ਪੁਲਿਸ ਨੂੰ ਅਹਿਮ ਕਾਮਯਾਬੀ ਹਾਸਲ ਹੋਈ ਜਦੋਂ ਹਿਮਾਚਲ ਪ੍ਰਦੇਸ਼ ਦੀ ਪੁਲਿਸ ਪਾਰਟੀ ਅਤੇ ਰੋਪੜ ਦੀ ਪੁਲਿਸ ਦੀ ਸਾਂਝੀ ਪਾਰਟੀ ਨੇ ਦੋਸ਼ੀ ਹਰਬੀਰ ਸਿੰਘ ਉਰਫ ਰਾਜੂ ਪੁੱਤਰ ਰਜਿੰਦਰ ਸਿੰਘ ਵਾਸੀ ਨੇੜੇ ਸ਼ੂਗਰ ਮਿੱਲ ਰੋਡ ਮੋਰਿੰਡਾ ਤੋਂ ਕਾਬੂ ਕੀਤਾ। ਜਿਸ ਨੇ ਪੁੱਛਗਿੱਛ ਦੌਰਾਨ ਇਕਬਾਲ ਕੀਤਾ ਕਿ ਧਰਮਸ਼ਾਲਾ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਉਸ ਨੇ ਅਤੇ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਮੇਹਰ ਸਿੰਘ ਵਾਸੀ ਰੁੜਕੀ ਹੀਰਾ ਥਾਣਾ ਸ੍ਰੀ ਚਮਕੌਰ ਸਾਹਿਬ ਨੇ ਆਪਣੀ ਸਕੂਟਰੀ ਪਰ ਜਾ ਕੇ ਇਹ ਪੋਸਟਰ ਲਗਾਏ ਸਨ।

ਐਸ.ਐਸ.ਪੀ. ਨੇ ਦੱਸਿਆ ਕਿ ਤਫਤੀਸ਼ ਦੌਰਾਨ ਉਕਤ ਦੋਸ਼ੀਆਂ ਦੇ ਮੋਬਾਇਲ ਨੰਬਰਾਂ ਦੀ ਕਾਲ ਡਿਟੇਲ ਤੋਂ ਅਤੇ ਮੋਬਾਇਲ ਟਾਵਰ ਦੇ ਡੰਪ ਡਾਟਾ ਰਿਕਾਰਡ ਨੂੰ ਘੋਖਣ ਤੋ ਇਹ ਵੀ ਪਤਾ ਲੱਗਿਆ ਕਿ ਦੋਸ਼ੀਆਂ ਦੇ ਮੋਬਾਇਲਜ਼ ਦੀ ਲੋਕੇਸ਼ਨ, ਵਾਰਦਾਤ ਵਾਲੀ ਰਾਤ, ਵਕਤ ਕਰੀਬ 12:20 ਉੱਤੇ ਰਾਤ ਨੂੰ ਵਾਰਦਾਤ ਵਾਲੀ ਜਗ੍ਹਾ ਦੇ ਮੋਬਾਇਲ ਟਾਵਰ ‘ਤੇ ਪਾਈ ਗਈ ਅਤੇ ਪੁੱਛਗਿੱਛ ਦੌਰਾਨ ਦੋਸ਼ੀ ਹਰਬੀਰ ਸਿੰਘ ਉਰਫ ਰਾਜੂ ਨੇ ਇਹ ਵੀ ਮੰਨਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੋਪੜ ਵਿਖੇ ਬਾਹਰਲੀ ਚਾਰ-ਦਿਵਾਰੀ ਉੱਤੇ ਇਸ ਨੇ ਅਤੇ ਪਰਮਜੀਤ ਸਿੰਘ ਉਰਫ ਪੰਮਾ ਨੇ ਹੀ ਖਾਲਿਸਤਾਨ ਦੇ ਪੋਸਟਰ ਲਗਾਏ ਸਨ।

ਉਨ੍ਹਾਂ ਦੱਸਿਆ ਕਿ ਦੂਜੇ ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਦੀ ਜੰਗੀ ਪੱਧਰ ਉੱਤੇ ਤਲਾਸ਼ ਜਾਰੀ ਹੈ। ਜਿਸ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਲਗਾਈਆ ਗਈਆਂ ਹਨ। ਜੋ ਕਿ ਦੋਸ਼ੀ ਹਰਬੀਰ ਸਿੰਘ ਉਰਫ ਰਾਜੂ ਨੂੰ ਥਾਣਾ ਸਿਟੀ ਰੂਪਨਗਰ ਦੇ ਮੁਕੱਦਮਾ ਵਿੱਚ ਗ੍ਰਿਫਤਾਰ ਕਰਨ ਉਪਰੰਤ ਪੁਲਿਸ ਰਿਮਾਂਡ ਹਾਸਲ ਕਰਕੇ ਇਹ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਇਹ ਵਾਰਦਾਤ ਕਰਨ ਲਈ ਉਨ੍ਹਾਂ ਨੂੰ ਕਿਸ ਨੇ ਭੇਜਿਆ ਸੀ। ਇਸ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਅਹਿਮ ਜਾਣਕਾਰੀ ਮਿਲਣ ਦੀ ਉਮੀਦ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਦੇ ਨਿਰਦੇਸ਼ਾਂ ‘ਤੇ ਵਿਭਾਗ ਵੱਲੋਂ ਡਿੱਪੂ ਹੋਲਡਰਾਂ ਨੂੰ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਤਹਿਤ ਵੰਡੀ ਕਣਕ ਦੇ ਕਮਿਸ਼ਨ ਵਜੋਂ 42 ਕਰੋੜ ਰੁਪਏ ਜਾਰੀ