ਚੰਡੀਗੜ੍ਹ,14 ਮਈ 2022 – ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੇਲ੍ਹਾਂ ‘ਚ ਵੀ.ਆਈ.ਪੀ. ਕਲਚਰ ‘ਤੇ ਇਕ ਹੋਰ ਹਮਲਾ ਕਰਦੇ ਹੋਏ ਹੁਣ ਜੇਲ੍ਹਾਂ ‘ਚ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੀਆਂ ਜੇਲ੍ਹਾਂ ‘ਚ ਵੀ.ਆਈ.ਪੀ. ਸੈੱਲ ਖ਼ਤਮ ਕਰ ਦਿੱਤੇ ਗਏ ਹਨ।
ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ‘ਚ ਲਗਾਤਾਰ ਸਰਚ ਮੁਹਿੰਮ ਜਾਰੀ ਹੈ। ਹੁਣ ਤੱਕ 710 ਮੋਬਾਈਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਜੇਲ੍ਹਾਂ ਅੰਦਰੋਂ ਕਾਲਾ ਧੰਦਾ ਨਹੀਂ ਚੱਲੇਗਾ ਅਤੇ ਸੁਧਾਰ ਘਰ ਹੁਣ ਅਸਲ ‘ਚ ਅਪਰਾਧੀਆਂ ਦਾ ਸੁਧਾਨ ਕਰਨਗੇ। ਇਸ ਸੰਬੰਧੀ ਲਾਪਰਵਾਹੀ ਵਰਤਣ ਵਾਲੇ ਅਧਿਕਾਰੀ ਮੁਅੱਤਲ ਕੀਤੇ ਜਾਣਗੇ।