ਡੀ.ਸੀ.ਐਸ.ਟੀ. ਲੁਧਿਆਣਾ ਡਿਵੀਜ਼ਨ ਵੱਲੋਂ ਐਫ.ਆਰ.ਕੇ. ਲਈ ਪ੍ਰੀਮਿਕਸ ਦਾ ਕਾਰੋਬਾਰ ਕਰਨ ਵਾਲੀਆਂ ਦੋ ਫਰਮਾਂ ਦੀ ਚੈਕਿੰਗ

ਲੁਧਿਆਣਾ, 18 ਮਈ 2022 – ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡੀ.ਸੀ.ਐਸ.ਟੀ. ਲੁਧਿਆਣਾ ਡਵੀਜ਼ਨ, ਰਣਧੀਰ ਕੌਰ ਅਤੇ ਏ.ਸੀ.ਐਸ.ਟੀ. ਲੁਧਿਆਣਾ-2 ਦੀ ਯੋਗ ਅਗਵਾਈ ਹੇਠ ਅੱਜ ਸਥਾਨਕ ਫਿਰੋਜ਼ਪੁਰ ਰੋਡ ‘ਤੇ ਆਂਸਲ ਪਲਾਜ਼ਾ ਦੇ ਪਿੱਛੇ ਫੋਰਟੀਫਾਈਡ ਰਾਈਸ ਕਰਨਲਜ਼ (ਐਫ.ਆਰ.ਕੇ.) ਲਈ ਪ੍ਰੀਮਿਕਸ ਦਾ ਕਾਰੋਬਾਰ ਕਰਨ ਵਾਲੀਆਂ ਦੋ ਫਰਮਾਂ ਦੀ ਚੈਕਿੰਗ ਕੀਤੀ ਗਈ।

ਨਿਰੀਖਣ ਕੀਤੀਆਂ ਫਰਮਾਂ ਐਫ.ਆਰ.ਕੇ. ਲਈ ਅਤੇ ਲੁਧਿਆਣਾ ਅਤੇ ਜਗਰਾਉਂ ਦੇ ਆਸ-ਪਾਸ ਵੱਖ-ਵੱਖ ਚਾਵਲ ਸ਼ੈਲਰਾਂ ਨੂੰ ਪ੍ਰੀਮਿਕਸ ਸਪਲਾਈ ਕਰ ਰਹੀਆਂ ਹਨ। ਐਸ.ਟੀ.ਓ ਗੁਰਦੀਪ ਸਿੰਘ, ਰੁਦਰਮਣੀ ਸ਼ਰਮਾ ਅਤੇ ਈ.ਟੀ.ਆਈਜ਼ ਬਿਕਰਮਜੀਤ ਸਿੰਘ, ਰਿਸ਼ੀ ਵਰਮਾ, ਬ੍ਰਜੇਸ਼ ਮਲਹੋਤਰਾ, ਪ੍ਰੇਮਜੀਤ ਸਿੰਘ, ਨਾਜ਼ਰ ਸਿੰਘ, ਸੰਨੀ ਗਰੋਵਰ ਅਤੇ ਵਿਜੇ ਕੁਮਾਰ ਦੀਆਂ ਟੀਮਾਂ ਨੇ ਫਰਮਾਂ ਦੀ ਜਾਂਚ ਕੀਤੀ।

ਅਧਿਕਾਰੀਆਂ ਵੱਲੋਂ ਕਾਰਵਾਈ ਦੌਰਾਨ ਬਿਨ੍ਹਾਂ ਲੇਖਾ-ਜੋਖਾ ਵਾਲੇ ਸਟਾਕ ਅਤੇ ਵਿਕਰੀ ਨੂੰ ਸ਼ੋਅ ਨਾ ਕਰਨ ਸਬੰਧੀ ਦਸਤਾਵੇਜ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ। ਇਨ੍ਹਾਂ ਵਿੱਚੋਂ ਇੱਕ ਫਰਮ ਨਾਲ ਸਬੰਧਤ ਪਿੰਡ ਬੁਲਾਰਾ ਵਿਖੇ ਗੋਦਾਮ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਸਟਾਕ ਚੈਕ ਕੀਤਾ ਗਿਆ। ਇਹ ਨਿਰੀਖਣ ਪੰਜਾਬ ਗੁਡਸ ਐਂਡ ਸਰਵਿਸਿਜ਼ ਟੈਕਸ ਐਕਟ, 2017 ਅਧੀਨ ਨਿਰਧਾਰਤ ਵਿਧੀ ਅਨੁਸਾਰ ਕੀਤੇ ਗਏ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਲਕਾ ਨੇ ਬੰਦੀ ਸਿੰਘਾਂ ਦੇ ਮਾਮਲੇ ਵਿਚ ਅਵਤਾਰ ਹਿੱਤ ਨੁੰ ਕਮੇਟੀ ਵਿਚ ਸ਼ਾਮਲ ਕਰਨ ‘ਤੇ ਕੀਤਾ ਸਖ਼ਤ ਇਤਰਾਜ਼

ਪੰਜਾਬ ਕੈਬਿਨੇਟ ਵੱਲੋਂ 1766 ਸੇਵਾਮੁਕਤ ਪਟਵਾਰੀਆਂ ਦੀ ਭਰਤੀ ਨੂੰ ਪ੍ਰਵਾਨਗੀ