ਜਲੰਧਰ, 20 ਮਈ 2022 – ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਲੰਮਾ ਪਿੰਡ ਵਿੱਚ ਸਰਕਾਰੀ ਸਕੂਲ ਦੇ ਕੋਲ ਇੱਕ ਘਰ ਵਿੱਚ ਸ਼ੁੱਕਰਵਾਰ ਸਵੇਰੇ ਗੈਸ ਸਿਲੰਡਰ ‘ਚ ਧਮਾਕਾ ਹੋ ਗਿਆ। ਇਸ ਧਮਾਕੇ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ‘ਚ ਇੱਕ ਬੱਚਾ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ ਅਤੇ ਉਹਨਾਂ ਦੇ ਇਲਾਜ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ, ਵੀਰਵਾਰ ਰਾਤ ਨੂੰ ਪਰਿਵਾਰ ਖਾਣਾ ਖਾ ਕੇ ਸੌ ਗਿਆ ਅਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਕੇ ਸਿਲੰਡਰ ਲੀਕ ਕਰ ਰਿਹਾ ਸੀ ਅਤੇ ਰਾਤ ਭਰ ਸਿਲੰਡਰ ‘ਚੋਂ ਗੈਸ ਲੀਕ ਹੁੰਦੀ ਰਹੀ ਅਤੇ ਜਦੋਂ ਕਿਸੇ ਨੇ ਸਵੇਰੇ ਉੱਠ ਕੇ ਜਿਵੇਂ ਹੀ ਗੈਸ ਸਟੋਵ ਨੂੰ ਜਲਾਉਣ ਲਈ ਮਾਚਿਸ ਦੀ ਜਲਾਈ ਤਾਂ ਧਮਾਕਾ ਹੋ ਗਿਆ ਅਤੇ ਘਰ ਵਿੱਚ ਅੱਗ ਲੱਗ ਗਈ।
ਹਾਦਸੇ ਵਿੱਚ ਬਿਹਾਰ ਦੇ ਰਹਿਣ ਵਾਲੇ ਘਰ ਦੇ ਮਾਲਕ ਰਾਜਕੁਮਾਰ ਅਤੇ ਇੱਕ ਡੇਢ ਸਾਲ ਦੇ ਬੱਚਿਆਂ ਦੀ ਮੌਤ ਹੋ ਗਈ। ਧਮਾਕੇ ਦੀ ਆਵਾਜ਼ ਸੁਣ ਲੋਕਾਂ ਨੇ ਪਹੁੰਚ ਤੁਰੰਤ ਐਮਬੂਲੈਂਸ ਬੁਲਾਈ ਆਏ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਡਾਕਟਰਾਂ ਨੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਦੋ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀ ਔਰਤ ਫਿਲਹਾਲ ਖਤਰੇ ਤੋਂ ਬਾਹਰ ਹੈ, ਜਦੋਂ ਕਿ ਪੰਜ ਸਾਲ ਦੇ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਧਮਾਕੇ ਦੇ ਨਾਲ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ ਸੀ। ਟੀਮ ਬਲਾਸਟ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਸਿਲੰਡਰ ਬਲਾਸਟ ਦਾ ਹੀ ਮਾਮਲਾ ਲੱਗ ਰਿਹਾ ਹੈ।